ਹੁਣ SIT ਡੇਰੇ ਵਿੱਚ ਵਿਪਾਸਨਾ ਇੰਸਾ ਤੋਂ ਪੁੱਛਗਿੱਛ ਕਰੇਗੀ - ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਚੋਰੀ
🎬 Watch Now: Feature Video
ਲੁਧਿਆਣਾ: ਫਰੀਦਕੋਟ ਨੇੜੇ ਬੁਰਜ ਜਵਾਹਰ ਸਿੰਘ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਚੋਰੀ ਅਤੇ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਪ੍ਰਬੰਧਕ ਪੀਆਰ ਨੈਨ ਐਸਆਈਟੀ ਵੱਲੋਂ ਤੀਜੇ ਸੰਮਨ ਦੇ ਬਾਵਜੂਦ ਵੀ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਹੁਣ ਐਸਆਈਟੀ (SIT) ਡੇਰੇ ਜਾ ਕੇ ਪੁੱਛਗਿੱਛ ਕਰੇਗੀ। ਇਸ ਸਬੰਧੀ ਐਸਆਈਟੀ ਮੁਖੀ ਅਤੇ ਆਈਜੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਇਸ ਕੇਸ ਵਿੱਚ ਵਿਪਾਸਨਾ ਇੰਸਾ ਅਤੇ ਪੀਆਰ ਨੈਨ ਨੂੰ ਭੇਜਿਆ ਗਿਆ ਇਹ ਤੀਜਾ ਸੰਮਨ ਸੀ। ਇਨ੍ਹਾਂ ਵਿੱਚੋਂ ਪੀਆਰ ਨੈਨ ਨੇ ਮੈਡੀਕਲ ਭੇਜਿਆ ਹੈ। ਐਸਆਈਟੀ ਆਉਣ ਵਾਲੇ ਦਿਨਾਂ ਵਿੱਚ ਡੇਰੇ ਵਿੱਚ ਜਾ ਕੇ ਦੋਨ੍ਹਾਂ ਤੋਂ ਪੁੱਛਗਿੱਛ ਕਰੇਗੀ। ਕਾਬਿਲੇਗੌਰ ਹੈ ਕਿ ਪੂਰਾ ਮਾਮਲਾ 2015 ਦਾ ਹੈ ਤੇ ਮਾਮਲੇ ਦੀ ਜਾਂਚ ਐਸਆਈਟੀ ਕਰ ਰਹੀ ਹੈ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਐਸਆਈਟੀ ਡੇਰੇ ਨਾਲ ਬੇਅਦਬੀਆਂ ਦੇ ਲਿੰਕ ਲੱਭ ਰਹੀ ਹੈ।
TAGGED:
SIT at the dera sacha sauda