ਸਬਜ਼ੀਆਂ ਦੇ ਭਾਅ ਵਧਣ ਦੇ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ - vegetable
🎬 Watch Now: Feature Video
ਫ਼ਤਿਹਗੜ੍ਹ ਸਾਹਿਬ : ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਲੌਡਾਊਨ ਚੱਲ ਰਿਹਾ ਸੀ, ਜਿਸ ਦੇ ਕਾਰਨ ਸਾਰੇ ਹੀ ਕੰਮ ਕਾਰ ਬੰਦ ਹੋ ਗਏ ਸਨ, ਤੇ ਲੋਕਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਪਹਿਲਾਂ ਤੇਲ ਦੀਆਂ ਕੀਮਤਾਂ ਦਿਨ-ਬ-ਦਿਨ ਵਧਦੀਆਂ ਗਈਆਂ, ਉੱਥੇ ਹੀ ਹੁਣ ਇਸ ਦਾ ਅਸਰ ਘਰੇਲੂ ਵਸਤੂਆਂ ਤੇ ਵੀ ਦਿਖਾਈ ਦੇ ਰਿਹਾ ਹੈ। ਕਿਉਂਕਿ ਹੁਣ ਰੋਜਾਨਾ ਵਰਤੋਂ 'ਚ ਆਉਣ ਵਾਲੀਆਂ ਸਬਜ਼ੀਆਂ ਦੇ ਭਾਅ 'ਚ ਵਾਧਾ ਹੋ ਰਿਹਾ ਹੈ, ਜਿਸ ਨਾਲ ਜਿੱਥੇ ਸਬਜ਼ੀ ਖਰੀਦਣ ਵਾਲੇ ਲੋਕ ਮੁਸ਼ਕਿਲ ਵਿੱਚੋਂ ਗੁਜ਼ਰ ਰਹੇ ਹਨ, ਉਥੇ ਹੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਸਬਜ਼ੀ ਵੇਚਣ ਵਾਲੇ ਵੀ ਕਰ ਰਹੇ ਹਨ। ਸਬਜ਼ੀ ਵੇਚਣ ਵਾਲੇ ਬਲਜਿੰਦਰ ਸਿੰਘ ਨੇ ਕਿਹਾ ਕਿ ਸਬਜ਼ੀਆਂ ਦੇ ਰੇਟ ਪਹਿਲਾਂ ਨਾਲੋਂ ਦੁੱਗਣੇ ਹੋ ਗਏ ਹਨ, ਜਿਸ ਦਾ ਵੱਡਾ ਕਾਰਨ ਕੇਂਦਰ ਸਰਕਾਰ ਵੱਲੋਂ ਵਧਾਈਆਂ ਗਈਆਂ ਤੇਲ ਦੀਆਂ ਕੀਮਤਾਂ ਹਨ। ਕਿਉਂਕਿ ਸਬਜ਼ੀ ਦੂਸਰੇ ਰਾਜਾਂ ਤੋਂ ਵੀ ਆਉਂਦੀ ਹੈ, ਤੇ ਤੇਲ ਦੀਆਂ ਕੀਮਤਾਂ ਵਧਣ ਦੇ ਕਾਰਨ ਇਸ ਦਾ ਅਸਰ ਟਰਾਂਸਪੋਰਟ 'ਤੇ ਵੀ ਪਿਆ ਹੈ।