ਲੁਧਿਆਣਾ ਪਹੁੰਚੀ ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ
ਲੁਧਿਆਣਾ: ਪੰਜਾਬ ਵਿੱਚ 2022 ਦੀਆਂ ਚੋਣਾਂ (2022 elections in Punjab) ਨੂੰ ਲੈ ਕੇ ਸਾਰੀਆਂ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ। ਇਸ ਲੜੀ ਵਿੱਚ ਅੱਜ ਕੇਂਦਰੀ ਵਿਦੇਸ਼ ਰਾਜ ਮੰਤਰੀ ਮਿਨਾਕਸ਼ੀ ਲੇਖੀ ਲੁਧਿਆਣਾ ਪਹੁੰਚੀ। ਜਿੱਥੇ ਉਹਨਾਂ ਨੇ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ, ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ 'ਤੇ ਸਾਧਿਆ ਨਿਸ਼ਾਨਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕੇਂਦਰ ਦੁਆਰਾ ਭੇਜੇ ਫੰਡਾਂ ਵਿੱਚ ਘੁਟਾਲੇ ਹੋ ਹੋਏ ਹਨ। ਜਿਹੜੇ ਕੰਮ 20-30 ਸਾਲ ਪਹਿਲਾਂ ਹੋਣੇ ਚਾਹੀਦੇ ਸੀ ਨਹੀਂ ਹੋਏ। ਇਸ ਕਾਰਨ ਲੋਕ ਵੀ ਭਾਜਪਾ ਵੱਲ ਦੇਖ ਰਹੇ ਹਨ ਅਤੇ ਆਪਣੀਆਂ ਮੁਸ਼ਕਲਾਂ ਦੱਸ ਰਹੇ ਹਨ। ਲੇਖੀ ਨੇ ਸਿੱਧਾ ਸਿੱਧਾ ਅਵਾਸ ਯੋਜਨਾ ਨੂੰ ਲੈ ਕੇ ਸਵਾਲ ਖੜੇ ਕੀਤੇ ਅਤੇ ਕਿਹਾ ਜਿਹੜੇ ਪੈਸੇ ਸਿੱਧੇ ਲੋਕਾਂ ਦੇ ਖਾਤੇ ਵਿੱਚ ਜਾਣੇ ਚਾਹੀਦੇ ਸਨ, ਉਹ ਲੋਕਾਂ ਨੂੰ ਚੈੱਕਾਂ ਦੇ ਰੂਪ ਵਿੱਚ ਮਿਲ ਰਹੇ ਹਨ। ਅਤੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਪਰ ਵੀ ਨਿਸ਼ਾਨਾ ਸਾਧਿਆ।