ਹਾਈਕਮਾਂਡ ਵੱਲੋਂ ਜਲਦ ਉਮੀਦਵਾਰਾਂ ਦਾ ਕੀਤਾ ਜਾਵੇਗਾ ਐਲਾਨ- ਤ੍ਰਿਪਤ ਬਾਜਵਾ - Assembly polls in five States
🎬 Watch Now: Feature Video
ਗੁਰਦਾਸਪੁਰ: ਪੰਜਾਬ ਵਿਧਾਨਸਭਾ ਚੋਣ 2022 (2022 Punjab Assembly Election) ਦਾ ਐਲਾਨ ਹੋ ਚੁੱਕਿਆ ਹੈ ਨਾਲ ਹੀ ਚੋਣ ਕਮਿਸ਼ਨ ਵੱਲੋ ਚੋਣ ਜਾਬਤਾ ਵੀ ਲਗਾ ਦਿੱਤਾ ਹੈ। ਜਿਸ ’ਤੇ ਕੈਬਨਿਟ ਮੰਤਰੀ ਤ੍ਰਿਪਤਰ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਆਦਰਸ਼ ਚੋਣ ਜਾਬਤਾ ਦੀ ਉਡੀਕ ਹਰ ਕਿਸੇ ਨੂੰ ਸੀ ਅਤੇ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਹਨ ਉਨ੍ਹਾਂ ਮੁਤਾਬਿਕ ਹੀ ਚੋਣ ਪ੍ਰਚਾਰ ਕੀਤਾ ਜਾਵੇਗਾ। ਤ੍ਰਿਪਤ ਬਾਜਵਾ ਨੇ ਕਿਹਾ ਕਿ ਜੋ ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਦੀ ਗੱਲ ਕਹੀ ਉਹ ਥੋੜਾ ਔਖਾ ਹੈ ਉਹ ਮਾਧਿਅਮ ਹਰ ਕਿਸੇ ਲਈ ਨਵਾਂ ਹੈ ਪਰ ਅਸੀਂ ਉਸਦੀ ਪਾਲਣਾ ਕਰਾਂਗੇ| ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵਲੋਂ ਉਮੀਦਵਾਰਾਂ ਦੀ ਸੂਚੀ ਐਲਾਨ ਕਰਨ ਦੇ ਮਾਮਲੇ ਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹਨਾਂ ਦਾ ਹਾਈ ਕਮਾਂਡ ਇਸ ਬਾਬਤ ਲਗੇ ਹੋਏ ਹਨ ਅਤੇ ਜਲਦ ਉਮੀਦਵਾਰ ਐਲਾਨੇ ਜਾਣਗੇ |