ਕੋਰੋਨਾ ਦੌਰ ਵਿੱਚ ਜ਼ਿਲ੍ਹੇ ਦਾ ਇਹ ਹਸਪਤਾਲ ਰੱਬ ਆਸਰੇ
🎬 Watch Now: Feature Video
ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੱਭਰਾ ਵਿਖੇ ਬਣਿਆ ਸਿਵਲ ਹਸਪਤਾਲ ਵਿੱਚ ਡਾਕਟਰ ਲੇਟ ਆਉਣ ਨਾਲ ਹਸਪਤਾਲ ਵਿੱਚ ਪਹੁੰਚਣ ਵਾਲੇ ਮਰੀਜ਼ਾਂ ਨੂੰ ਜਿਥੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਕਰੋਨਾ ਦੇ ਇਸ ਭਿਆਨਕ ਦੌਰ ਵਿੱਚ ਹਸਪਤਾਲ ਦਾ ਰੱਬ ਹੀ ਰਾਖਾ ਹੈ। ਦੱਸ ਦੇਈਏ ਕਿ ਪਿੰਡ ਸੱਭਰਾ ਦੇ ਇਸ ਪੀ ਐਚ ਸੀ ਹਸਪਤਾਲ ਵਿੱਚ 7 ਦੇ ਕਰੀਬ ਮੁਲਾਜ਼ਮ ਕੰਮ ਕਰਦੇ ਹਨ, ਜੋ ਹਰ ਰੋਜ਼ ਆਪਣੀ ਡਿਊਟੀ ਵਿੱਚ ਕੁਤਾਹੀ ਵਰਤਦੇ ਹੋਏ ਨਜ਼ਰ ਆਉਂਦੇ ਹਨ। ਕਿਸੇ ਹੋਰ ਥਾਂ 'ਤੇ ਡਿਊਟੀਆਂ ਦਾ ਬਹਾਨਾ ਬਣਾ ਕੇ ਅਕਸਰ ਹੀ 12 ਤੋਂ 1 ਵਜੇ ਦੇ ਕਰੀਬ ਹਸਪਤਾਲ ਵਿਖੇ ਪਹੁੰਚ ਦੇ ਹਨ, ਜਿਸ ਕਾਰਨ ਹਸਪਤਾਲ ਵਿੱਚ ਕੋਰੋਨਾ ਇੰਜੈਕਸ਼ਨ ਲਵਾਉਣ ਅਤੇ ਹਸਪਤਾਲ ਵਿੱਚੋਂ ਆਪਣਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।