ETV Bharat / state

ਔਰਤ ਨੂੰ ਪੈਸੇ ਦੇਣ ਦਾ ਮਾਮਲਾ: ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ

ਬਰਨਾਲਾ 'ਚ ਚੋਣ ਪ੍ਰਚਾਰ ਦੌਰਾਨ ਇਕ ਔਰਤ ਨੂੰ ਪੈਸੇ ਦੇਣ 'ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਪਸ਼ਟੀਕਰਨ ਦਿੱਤਾ

Congress candidate Kuldeep Singh Kala Dhillon gave a blunt answer to his opponents
ਔਰਤ ਨੂੰ ਪੈਸੇ ਦੇਣ ਦਾ ਮਾਮਲਾ: ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ (ਈਟੀਵੀ ਭਾਰਤ (ਬਰਨਾਲਾ ਪੱਤਰਕਾਰ))
author img

By ETV Bharat Punjabi Team

Published : 3 hours ago

ਬਰਨਾਲਾ: ਜ਼ਿਮਨੀ ਚੋਣਾਂ ਨੂੰ ਲੈਕੇ ਬਰਨਾਲਾ ਵਿਧਾਨ ਸਭਾ ਦੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਚੋਣ ਪ੍ਰਚਾਰ ਜਾਰੀ ਹੈ। ਇਸ ਦੌਰਾਨ ਉਨਾਂ ਵੱਲੋਂ ਇੱਕ ਔਰਤ ਨੂੰ ਪੈਸੇ ਦੇਣ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ। ਜਿਸ ਸਬੰਧ ਵਿੱਚ ਬੀਜੇਪੀ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ ਅਤੇ ਚੋਣ ਜਾਬਤੇ ਦੀ ਉਲੰਘਣ ਦਾ ਦੋਸ਼ ਲਾਇਆ ਗਿਆ। ਇਸ ਸੰਬੰਧ ਵਿੱਚ ਕਾਂਗਰਸੀ ਉਮੀਦਵਾਰ ਕਾਲਾ ਢਿੱਲੋ ਨੇ ਆਪਣਾ ਪੱਖ ਮੀਡੀਆ ਸਾਹਮਣੇ ਰੱਖਿਆ ਹੈ।

ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ (ਈਟੀਵੀ ਭਾਰਤ (ਬਰਨਾਲਾ ਪੱਤਰਕਾਰ))

ਪੈਸੇ 'ਤੇ ਸਪਸ਼ਟੀਕਰਨ
ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਜਿਸ ਵੀਡੀਓ ਸਬੰਧੀ ਵਿਰੋਧੀ ਉਹਨਾਂ ਨੂੰ ਟਾਰਗੇਟ ਕਰ ਰਹੇ ਹਨ, ਉਹ ਵੀਡੀਓ ਵਿੱਚ ਇੱਕ ਪ੍ਰਵਾਸੀ ਔਰਤ ਨੂੰ ਜੋ ਪੈਸੇ ਦਿੱਤੇ ਗਏ ਹਨ ਉਹ ਮਹਿਲਾ ਦੀ ਬੱਚੀ ਲਈ ਸਨ ਜੋ ਕਿ ਇੱਕ ਰੱਸੀ ਉਪਰ ਆਪਣੀ ਕਲਾ ਦਿਖਾ ਰਹੀ ਸੀ, ਜਿਸ ਦੀ ਹੌਂਸਲਾ ਅਫ਼ਜਾਈ ਲਈ 20-50 ਰੁਪਏ ਦਿੱਤੇ ਹਨ। ਉਹਨਾਂ ਕਿਹਾ ਕਿ ਉਕਤ ਔਰਤ ਦੀ ਤਾਂ ਇੱਥੇ ਵੋਟ ਵੀ ਨਹੀਂ ਹੈ,ਕਿ ਉਸ ਨੂੰ ਇਹ ਪੈਸੇ ਦੇਕੇ ਮੈਂ ਲਾਲਚ ਦਿੱਤਾ ਹੋਵੇ।

ਝੁਠੇ ਇਲਜ਼ਾਮ ਲਗਾ ਰਹੀ ਭਾਜਪਾ

ਇਸ ਲਈ ਬੀਜੇਪੀ ਬਿਨਾਂ ਵਜ੍ਹਾ ਝੂਠੀ ਇਲਜ਼ਾਮਬਾਜ਼ੀ ਕਰ ਰਹੀ ਹੈ। ਉਹਨਾਂ ਕਿਹਾ ਕਿ ਬੀਜੇਪੀ ਨੇ ਖ਼ੁਦ ਲੋਕਤੰਤਰ ਦਾ ਘਾਣ ਕੀਤਾ ਹੈ, ਕਿਉਂਕਿ ਸਾਰੇ ਦੇਸ਼ ਵਿੱਚ ਉਹਨਾਂ ਅਲੱਗ ਅਲੱਗ ਪਾਰਟੀਆਂ ਦੇ ਜਿੱਤੇ ਮੈਂਬਰ ਪਾਰਲੀਮੈਂਟ ਅਤੇ ਐਮਐਲਏ ਤੱਕ ਖਰੀਦ ਕੇ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਲਏ। ਜਿਸ ਕਰਕੇ ਉਹ ਲੋਕ ਸਮਝਦਾਰ ਹਨ। ਉਹਨਾਂ ਕਿਹਾ ਕਿ ਉਹ ਲੋਕਾਂ ਦੇ ਮੁੱਦਿਆਂ ਦੇ ਆਧਾਰ 'ਤੇ ਇਹ ਚੋਣ ਲੜ ਰਹੇ ਹਨ, ਕਾਂਗਰਸ ਪਾਰਟੀ ਦੀ ਜਿੱਤ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਬੌਖਲਾ ਗਈਆਂ ਹਨ।

CCTV ਕੈਮਰਾ ਨਾ ਹੁੰਦਾ ਤਾਂ ਨਹੀਂ ਪਤਾ ਲੱਗਣਾ ਸੀ ਚਾਚੀ ਦਾ ਕਾਂਡ, ਆਪਣੀ ਹੀ ਭਤੀਜੀ ਨਾਲ ਨੂੰ ਕੀਤਾ ਅਗਵਾ

ਨਵੀਂ ਇਮਾਰਤ 'ਤੇ ਘਮਸਾਣ, ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ- ਇੱਕ ਇੰਚ ਵੀ ਜ਼ਮੀਨ ਨਹੀਂ ਦੇਣਗੇ, ਤਾਂ ਹਰਿਆਣਾ ਸੀਐਮ ਨੇ ਵੀ ਜਤਾਇਆ ਚੰਡੀਗੜ੍ਹ 'ਤੇ ਹੱਕ

ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਕੈਬਿਨਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਬਰਨਾਲਾ ਤੋਂ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ਵਿੱਚ ਸ਼ਹਿਰ ਦੇ ਬਾਜ਼ਾਰ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਚੱਲ ਰਿਹਾ ਹੈ, ਜਿਸ ਦੌਰਾਨ ਲੋਕਾਂ ਵਲੋਂ ਬਹੁਤ ਹੁੰਗਾਰਾ ਮਿਲਿਆ ਹੈ। ਲੋਕਾਂ ਆਪ ਮੁਹਾਰੇ ਕਾਂਗਰਸ ਪਾਰਟੀ ਦਾ ਸਾਥ ਦੇ ਰਹੇ ਹਨ। ਉਹਨਾਂ ਕਿਹਾ ਕਿ ਕਾਲਾ ਢਿੱਲੋਂ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦਾ ਵਫ਼ਾਦਾਰ ਆਗੂ ਹੈ। ਜਿਸ ਨੂੰ ਬਰਨਾਲਾ ਦੇ ਲੋਕ ਵੱਡੀ ਪੱਧਰ ਤੇ ਜਿਤਾਉਣਗੇ। ਉਥੇ ਪੈਸੇ ਦੇਣ ਦੀ ਵੀਡੀਓ ਵਾਇਰਲ ਹੋ ਉੱਤੇ ਉਹਨਾਂ ਕਿਹਾ ਕਿ ਇਹ ਝੂਠਾ ਪ੍ਰਚਾਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.