ਜੋਹਾਨਸਬਰਗ (ਦੱਖਣੀ ਅਫਰੀਕਾ) : ਭਾਰਤ ਨੇ ਜੋਹਾਨਸਬਰਗ 'ਚ ਖੇਡੇ ਗਏ ਚੌਥੇ ਟੀ-20 ਮੈਚ 'ਚ ਦੱਖਣੀ ਅਫਰੀਕਾ ਨੂੰ 135 ਦੌੜਾਂ ਨਾਲ ਹਰਾ ਕੇ 4 ਮੈਚਾਂ ਦੀ ਟੀ-20 ਸੀਰੀਜ਼ 3-1 ਨਾਲ ਜਿੱਤ ਲਈ ਹੈ। ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੰਜੂ ਸੈਮਸਨ ਅਤੇ ਤਿਲਕ ਵਰਮਾ ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ 20 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 283 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ 284 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਦੀ ਟੀਮ 18.2 ਓਵਰਾਂ 'ਚ 148 ਦੌੜਾਂ 'ਤੇ ਢੇਰ ਹੋ ਗਈ ਅਤੇ 135 ਦੌੜਾਂ ਨਾਲ ਮੈਚ ਹਾਰ ਗਈ।
2⃣nd TON of the series 👌 👌
— BCCI (@BCCI) November 15, 2024
3⃣rd TON in T20Is 💪 💪
𝗦𝗮𝗻𝗷𝘂 𝗦𝗮𝗺𝘀𝗼𝗻 - 𝗧𝗮𝗸𝗲 𝗔 𝗕𝗼𝘄 🙌 🙌
Live ▶️ https://t.co/b22K7t8KwL#TeamIndia | #SAvIND pic.twitter.com/aT3Md069P1
ਭਾਰਤ ਨੇ 135 ਦੌੜਾਂ ਨਾਲ ਜਿੱਤਿਆ ਮੈਚ
ਦੱਖਣੀ ਅਫਰੀਕਾ ਮੈਚ ਜਿੱਤਣ ਲਈ 284 ਦੌੜਾਂ ਦਾ ਵੱਡਾ ਟੀਚਾ ਹਾਸਲ ਕਰਨਾ ਸੀ ਪਰ, ਇਹ ਸਿਰਫ 148 ਦੌੜਾਂ ਹੀ ਬਣਾ ਸਕੀ ਅਤੇ 135 ਦੌੜਾਂ ਨਾਲ ਮੈਚ ਹਾਰ ਗਈ। ਟੀ-20 'ਚ ਦੌੜਾਂ ਦੇ ਮਾਮਲੇ 'ਚ ਦੱਖਣੀ ਅਫਰੀਕਾ ਦੀ ਇਹ ਸਭ ਤੋਂ ਵੱਡੀ ਹਾਰ ਹੈ।
💯!
— BCCI (@BCCI) November 15, 2024
𝗧𝗵𝗶𝘀 𝗶𝘀 𝘀𝗲𝗻𝘀𝗮𝘁𝗶𝗼𝗻𝗮𝗹 𝗳𝗿𝗼𝗺 𝗧𝗶𝗹𝗮𝗸 𝗩𝗮𝗿𝗺𝗮! 🙌 🙌
A 41-ball TON for him! 🔥 🔥
His 2⃣nd successive hundred! 👏 👏
Live ▶️ https://t.co/b22K7t8KwL#TeamIndia | #SAvIND pic.twitter.com/EnAEgAe0iY
ਦੱਖਣੀ ਅਫਰੀਕਾ ਲਈ ਸਭ ਤੋਂ ਵੱਡੀ T20I ਹਾਰ
135 ਬਨਾਮ ਭਾਰਤ ਜੋਹਾਨਸਬਰਗ 2024*
111 ਬਨਾਮ ਆਸਟ੍ਰੇਲੀਆ ਡਰਬਨ 2023
107 ਬਨਾਮ ਆਸਟ੍ਰੇਲੀਆ ਜੌਬਰਗ 2020
106 ਬਨਾਮ ਇੰਡੀਆ ਜੌਬਬਰਗ 2023
9⃣ 🤝 7⃣2⃣
— BCCI (@BCCI) November 15, 2024
Sanju Samson 🤝 Tilak Varma
𝗜𝗻 𝗙𝗿𝗮𝗺𝗲: The ONLY two Indians to score 2⃣ successive T20I 💯s 👏 👏
Live ▶️ https://t.co/b22K7t8KwL#TeamIndia | #SAvIND pic.twitter.com/lvm31r6s5c
ਇਸ ਦੇ ਨਾਲ ਹੀ ਦੌੜਾਂ ਦੇ ਮਾਮਲੇ 'ਚ ਭਾਰਤ ਦੀ ਇਹ ਤੀਜੀ ਸਭ ਤੋਂ ਵੱਡੀ ਜਿੱਤ ਹੈ। 2023 ਵਿੱਚ ਅਹਿਮਦਾਬਾਦ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 168 ਦੌੜਾਂ ਦੀ ਜਿੱਤ ਅਤੇ 2018 ਵਿੱਚ ਡਬਲਿਨ ਵਿੱਚ ਆਇਰਲੈਂਡ ਖ਼ਿਲਾਫ਼ 143 ਦੌੜਾਂ ਦੀ ਜਿੱਤ ਤੋਂ ਬਾਅਦ।
ਤਿਲਕ ਵਰਮਾ ਬਣਿਆ ਪਲੇਅਰ ਆਫ ਦਾ ਸੀਰੀਜ਼
ਭਾਰਤ ਦਾ ਨੌਜਵਾਨ ਖੱਬੇ ਹੱਥ ਦਾ ਬੱਲੇਬਾਜ਼ ਤਿਲਕ ਵਰਮਾ ਸੀਰੀਜ਼ ਦਾ ਸਰਵੋਤਮ ਖਿਡਾਰੀ ਬਣਿਆ। ਤਿਲਕ ਵਰਮਾ ਨੇ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਤੀਜੇ ਨੰਬਰ 'ਤੇ ਖੇਡਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਇਸ ਨੰਬਰ 'ਤੇ ਖੇਡਦੇ ਹੋਏ ਉਨ੍ਹਾਂ ਨੇ ਲਗਾਤਾਰ ਦੋ ਪਾਰੀਆਂ 'ਚ ਸੈਂਕੜੇ ਲਗਾਏ ਸਨ। ਤਿਲਕ ਵਰਮਾ ਨੇ ਇਸ ਸੀਰੀਜ਼ 'ਚ 4 ਪਾਰੀਆਂ 'ਚ 280 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
𝙒𝙄𝙉𝙉𝙀𝙍𝙎!
— BCCI (@BCCI) November 15, 2024
Congratulations to #TeamIndia on winning the #SAvIND T20I series 3⃣-1⃣ 👏👏
Scorecard - https://t.co/b22K7t9imj pic.twitter.com/oiprSZ8aI2
ਸੰਜੂ ਸੈਮਸਨ ਅਤੇ ਤਿਲਕ ਵਰਮਾ ਨੇ ਬਣਾਏ ਸੈਂਕੜੇ
ਭਾਰਤ ਲਈ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੇ ਪਾਰੀ ਦੀ ਸ਼ੁਰੂਆਤ ਕੀਤੀ। ਅਭਿਸ਼ੇਕ 18 ਗੇਂਦਾਂ 'ਚ 2 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਭਾਰਤ ਨੇ ਕੋਈ ਹੋਰ ਵਿਕਟ ਨਹੀਂ ਗੁਆਇਆ। ਸੰਜੂ ਨੇ ਤਿਲਕ ਵਰਮਾ ਨਾਲ ਮਿਲ ਕੇ ਦੂਜੀ ਵਿਕਟ ਲਈ 210 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਸੰਜੂ ਸੈਮਸਨ ਨੇ 51 ਗੇਂਦਾਂ ਵਿੱਚ 6 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ ਆਪਣਾ ਤੀਜਾ ਟੀ-20 ਅੰਤਰਰਾਸ਼ਟਰੀ ਸੈਂਕੜਾ ਪੂਰਾ ਕੀਤਾ।
A 135-run victory in Johannesburg! #TeamIndia seal the T20I series 3⃣-1⃣ 👏👏
— BCCI (@BCCI) November 15, 2024
Ramandeep Singh with the final wicket as South Africa are all out for 148.
Scorecard - https://t.co/b22K7t9imj#SAvIND pic.twitter.com/AF0i08T99Y
ਸੰਜੂ ਨੇ ਭਾਰਤ ਲਈ 56 ਗੇਂਦਾਂ 'ਤੇ 6 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 109 ਦੌੜਾਂ ਦੀ ਅਜੇਤੂ ਪਾਰੀ ਖੇਡੀ। ਤਿਲਕ ਵਰਮਾ ਨੇ 41 ਗੇਂਦਾਂ ਦਾ ਸਾਹਮਣਾ ਕੀਤਾ ਅਤੇ 6 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ ਆਪਣਾ ਦੂਜਾ ਟੀ-20 ਅੰਤਰਰਾਸ਼ਟਰੀ ਸੈਂਕੜਾ ਪੂਰਾ ਕੀਤਾ। ਇਸ ਨਾਲ ਉਹ ਸੰਜੂ ਸੈਮਸਨ ਤੋਂ ਬਾਅਦ ਲਗਾਤਾਰ ਦੋ ਟੀ-20 ਮੈਚਾਂ 'ਚ ਬੈਕ ਟੂ ਬੈਕ ਸੈਂਕੜੇ ਲਗਾਉਣ ਵਾਲਾ ਭਾਰਤ ਦਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ 1 ਵਿਕਟ 'ਤੇ 283 ਦੌੜਾਂ ਬਣਾਈਆਂ।
4 innings
— BCCI (@BCCI) November 15, 2024
280 runs 🙌
Two outstanding 🔙 to 🔙 T20I Hundreds 💯
Tilak Varma is named the Player of the Series 🥳
Scorecard - https://t.co/b22K7t9imj#TeamIndia | #SAvIND | @TilakV9 pic.twitter.com/JoEED4Z3Ij
ਅਰਸ਼ਦੀਪ ਅਤੇ ਹਾਰਦਿਕ ਨੇ ਸ਼ੁਰੂਆਤੀ ਵਿਕਟਾਂ ਲਈਆਂ
ਰੀਜ਼ਾ ਹੈਂਡਰਿਕਸ ਅਤੇ ਰਿਆਨ ਰਿਕੇਲਟਨ ਨੇ ਭਾਰਤ ਦੁਆਰਾ ਨਿਰਧਾਰਤ 284 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਦੱਖਣੀ ਅਫਰੀਕਾ ਦੀ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤ ਨੂੰ ਪਹਿਲੀ ਸਫਲਤਾ ਪਾਰੀ ਦੇ ਪਹਿਲੇ ਹੀ ਓਵਰ ਵਿੱਚ ਮਿਲੀ। ਅਰਸ਼ਦੀਪ ਸਿੰਘ ਨੇ ਹੈਂਡਰਿਕਸ ਨੂੰ ਜ਼ੀਰੋ ਦੇ ਸਕੋਰ 'ਤੇ ਬੋਲਡ ਕਰਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਤੋਂ ਬਾਅਦ ਕਪਤਾਨ ਏਡਨ ਮਾਰਕਰਮ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਇਸ ਤੋਂ ਬਾਅਦ ਹਾਰਦਿਕ ਪੰਡਯਾ ਨੇ ਆਪਣੀ ਪਾਰੀ ਦੇ ਪਹਿਲੇ ਓਵਰ ਦੀ ਦੂਜੀ ਅਤੇ ਆਖਰੀ ਗੇਂਦ 'ਤੇ 1 ਦੌੜਾਂ ਦੇ ਨਿੱਜੀ ਸਕੋਰ 'ਤੇ ਰੇਆਨ ਰਿਕੇਲਟਨ ਨੂੰ ਪੈਵੇਲੀਅਨ ਭੇਜਿਆ।