ਜੰਗਲਾਤ ਵਿਭਾਗ ਨੇ ਕੜੀ ਮੁਸ਼ਕਤ ਤੋਂ ਬਾਅਦ ਬਾਰਾਸਿੰਗਾ ਕੀਤਾ ਕਾਬੂ
🎬 Watch Now: Feature Video
ਜਲੰਧਰ: ਠੰਢ ਦਾ ਮੌਸਮ ਆਉਂਦੇ ਹੀ ਜੰਗਲੀ ਜਾਨਵਰ ਜੰਗਲਾਂ ਤੋਂ ਸ਼ਹਿਰਾਂ ਵੱਲ ਆ ਜਾਂਦੇ ਹਨ। ਅਰਜੁਨ ਨਗਰ ਵਿੱਖੇ ਬਾਰ੍ਹਾਸਿੰਗਾ ਨੇ ਹੜਕੰਪ ਮਚਾਇਆ, ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਬਾਰ੍ਹਾਸਿੰਗੇ ਨੂੰ ਜੰਗਲਾਤ ਵਿਭਾਗ ਨੇ ਕੜੀ ਮਸ਼ਕਤ ਤੋਂ ਬਾਅਦ ਕਾਬੂ ਕੀਤਾ। ਜੰਗਲਾਤ ਮਹਿਕਮੇ ਦੇ ਅਧਿਕਾਰੀ ਨਾਲ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕਿ ਠੰਢ ਦੇ ਮੌਸਮ ਵਿੱਚ ਜੰਗਲੀ ਜਾਨਵਰ ਸ਼ਹਿਰਾਂ ਵੱਲ ਆ ਜਾਂਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਜੰਗਲੀ ਜਾਨਵਰ ਵੇਖਿਆ ਜਾਂਦਾ ਹੈ ਤਾਂ ਉਸੇ ਵੇਲੇ ਜੰਗਲਾਤ ਵਿਭਾਗ ਨੂੰ ਦੱਸਿਆ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜੰਗਲੀ ਜਾਨਵਰਾਂ ਤੋਂ ਦੂਰ ਰਹਿਣ, ਇਸ ਨਾਲ ਤੁਹਾਡਾ ਤੇ ਜੰਗਲੀ ਜਾਨਵਰ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ।