ਚੰਡੀਗੜ੍ਹ : ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਤੋਂ ਆਪਣੀਆਂ ਨਾ-ਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਭਾਰਤ-ਪਾਕਿਸਤਾਨ ਸਰਹੱਦ 'ਤੇ ਲਗਾਤਾਰ ਡਰੋਨ ਦੀ ਮੂਵਮੈਂਟ ਜਾਰੀ ਹੈ, ਜਿਸ ਨੂੰ ਵੇਖਦੇ ਹੋਏ ਬੀਐਸਐਫ ਵੱਲੋ ਸਖ਼ਤ ਨਿਗਰਾਨੀ ਰੱਖਦਿਆਂ ਪਠਾਨਕੋਟ ਜ਼ਿਲ੍ਹੇ ਦੇ ਬਮਿਆਲ ਸੈਕਟਰ ਅਧੀਨ ਪੈਂਦੇ ਪਿੰਡ ਅਖਵਾੜਾ ਵਿੱਚ ਇੱਕ ਵਾਰ ਫਿਰ ਡਰੋਨ ਗਤੀਵਿਧੀ ਦੇਖੀ ਅਤੇ ਮੌਕੇ 'ਤੇ ਫਾਇਰਿੰਗ ਕੀਤੀ। ਹਾਲਾਂਕਿ ਇਸ ਦੌਰਾਨ ਪਾਕਿਸਤਾਨ ਵੱਲੋਂ ਆਉਂਦੇ ਡਰੋਨ ਨੂੰ ਵਾਪਿਸ ਮੌੜ ਦਿੱਤਾ ਗਿਆ ਪਰ ਡਰੋਨ ਤੋਂ ਡਿੱਗਿਆ ਹੈਰੋਇਨ ਦਾ ਪੈਕੇਟ ਬਰਾਮਦ ਕਰ ਲਿਆ। ਫਿਲਹਾਲ ਜਵਾਨਾਂ ਵੱਲੋਂ ਇਸ ਹੈਰੋਇਨ ਦੀ ਕੀਮਤ ਦੀ ਜਾਣਕਾਰੀ ਨਹੀਂ ਦਿੱਤੀ ਗਈ।
𝐁𝐒𝐅 𝐑𝐞𝐜𝐨𝐯𝐞𝐫𝐬 𝐓𝐡𝐫𝐞𝐞 𝐌𝐨𝐫𝐞 𝐃𝐫𝐨𝐧𝐞𝐬 𝐀𝐧𝐝 𝐇𝐞𝐫𝐨𝐢𝐧 𝐎𝐧 𝐀𝐦𝐫𝐢𝐭𝐬𝐚𝐫 𝐁𝐨𝐫𝐝𝐞𝐫
— BSF PUNJAB FRONTIER (@BSF_Punjab) November 16, 2024
Continuing its drive against narco-smuggling and braving poor visibility caused by thick fog, the vigilant troops of @BSF_Punjab conducted successful operations in the… pic.twitter.com/5R5PP4Yiig
ਧੁੰਦ ਦਾ ਸਹਾਰਾ ਲੈਕੇ ਕਰ ਰਹੇ ਗਤੀਵਿਧੀਆਂ
ਘਟਨਾ ਤੋਂ ਬਾਅਦ ਫੌਜ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦਾ ਬਮਿਆਲ ਖੇਤਰ ਇਸ ਵੇਲੇ ਸੁਰੱਖਿਆ ਪੱਖੋਂ ਬਹੁਤ ਸੰਵੇਦਨਸ਼ੀਲ ਹੈ। ਸੂਤਰਾਂ ਮੁਤਾਬਿਕ ਪਾਕਿਸਤਾਨ ਦੀ ਦਹਿਸ਼ਤਗਰਦ ਜਥੇਬੰਦੀ ਜੈਸ਼-ਏ-ਮੁਹੰਮਦ ਆਪਣੇ ਦਹਿਸ਼ਤਗਰਦਾਂ ਨੂੰ ਇਸ ਖੇਤਰ ਰਾਹੀਂ ਪੰਜਾਬ ਦੀ ਹੱਦ ਅੰਦਰ ਘੁਸਪੈਠ ਕਰਵਾਉਣ ਲਈ ਮੌਕੇ ਦੀ ਭਾਲ ਵਿੱਚ ਹੈ। ਦੋ ਮਹੀਨਿਆਂ ਵਿੱਚ ਇਸ ਖੇਤਰ ਅੰਦਰ ਡਰੋਨ ਮਿਲਣ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ, ਜਦਕਿ ਇਲਾਕੇ ਵਿੱਚੋਂ ਹੈਰੋਇਨ ਦੇ ਪੈਕੇਟ ਵੀ ਬਰਾਮਦ ਹੋ ਚੁੱਕੇ ਹਨ। ਦੱਸਦਈਏ ਕਿ ਸਰਦੀਆਂ ਦੀ ਸ਼ੁਰੂਆਤ ਹੁੰਦੇ ਹੀ ਹੁਣ ਸਰਹੱਦ ਪਾਰ ਦੀਆਂ ਗਤੀਵਿਧੀਆਂ ਵਿੱਚ ਵੀ ਵਾਧਾ ਹੋਇਆ ਹੈ ,ਕਿਉਂਕਿ ਘੁਸਪੈਠੀਏ ਧੁੰਦ ਦਾ ਲਾਹਾ ਲੈਕੇ ਆਪਣੇ ਮਨਸੂਬਿਆਂ ਵਿੱਚ ਜੁਟ ਜਾਂਦੇ ਹਨ।
ਮੀਤ ਹੇਅਰ ਦੇ ਓਐਸਡੀ ਹਸਨ ਭਾਰਦਵਾਜ ਨੇ ਗੁਰਦੀਪ ਬਾਠ ਨੂੰ ਦਿੱਤਾ ਮੋੜਵਾਂ ਜਵਾਬ, ਖੁੱਲ੍ਹੀ ਬਹਿਸ ਦਾ ਦਿੱਤਾ ਸੱਦਾ
ਸੁਖਬੀਰ ਬਾਦਲ ਨੇ ਛੱਡੀ ਅਕਾਲੀ ਦਲ ਦੀ ਪ੍ਰਧਾਨਗੀ, ਵਰਕਿੰਗ ਪਾਰਟੀ ਨੂੰ ਸੌਂਪਿਆ ਅਸਤੀਫਾ
ਔਰਤ ਨੂੰ ਪੈਸੇ ਦੇਣ ਦਾ ਮਾਮਲਾ: ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ
ਅੰਮ੍ਰਿਤਸਰ 'ਚ ਮਿਲੇ ਡਰੋਨ
ਉਥੇ ਹੀ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਸੈਕਟਰ ਦੇ ਵੱਖ-ਵੱਖ ਇਲਾਕਿਆਂ ਤੋਂ 3 ਪਾਕਿਸਤਾਨੀ ਡਰੋਨ ਅਤੇ 540 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਦੇ ਜਵਾਨਾਂ ਨੇ ਸੰਘਣੀ ਧੁੰਦ ਵਿੱਚ ਵੀ ਆਪਣਾ ਆਪ੍ਰੇਸ਼ਨ ਚਲਾ ਕੇ ਵੱਡੀ ਕਾਰਵਾਈ ਕਰਨ 'ਚ ਸਫਲਤਾ ਹਾਸਿਲ ਕੀਤੀ। ਜ਼ਿਕਰਯੋਗ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅਤੇ ਸੰਘਣੀ ਧੁੰਦ ਕਾਰਨ ਮਾੜੀ ਦਿੱਖ ਨੂੰ ਬਰਦਾਸ਼ਤ ਕਰਦੇ ਹੋਏ, ਬੀਐਸਐਫ ਦੇ ਚੌਕਸ ਜਵਾਨਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਖੇਤਰਾਂ ਵਿੱਚ ਸਫਲ ਅਪਰੇਸ਼ਨ ਕੀਤੇ। ਬੀਐਸਐਫ ਦੇ ਖੁਫੀਆ ਵਿੰਗ ਦੁਆਰਾ ਹਾਸਿਲ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਤਿੰਨ ਡਰੋਨ ਅਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ। ਜਾਣਕਾਰੀ ਸਾਂਝੀ ਕਰਦੇ ਹੋਏ ਬੀਐਸਐਫ ਨੇ ਸੋਸ਼ਲ ਮੀਡੀਆ ਪੋਸਟ ਪਾਕੇ ਦੱਸਿਆ ਕਿ ਸਰਚ ਅਭਿਆਨ ਦੌਰਾਨ ਇੱਕ ਪਿੱਤਲ ਦੀ ਤਾਰ ਲੂਪ ਨਾਲ ਪੀਲੇ ਰੰਗ ਟੇਪ ਵਿੱਚ ਲਪੇਟੀ ਹੋਈ ਮਿਲੀ ਹੈ। ਜਿਸ ਦੀ ਪੁਲਿਸ ਨਾਲ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ।