ETV Bharat / entertainment

ਆਖ਼ਰ ਕਿਵੇਂ ਰਹਿੰਦੇ ਨੇ 'ਆਦਿ ਵਾਸੀ' ਲੋਕ, ਤੁਹਾਡੇ ਸਾਰੇ ਸੁਆਲਾਂ ਦਾ ਜੁਆਬ ਦੇਵੇਗੀ ਜਗਜੀਤ ਸੰਧੂ ਦੀ ਫਿਲਮ 'ਇੱਲਤੀ' - POLLYWOOD LATEST NEWS

ਹਾਲ ਹੀ ਵਿੱਚ ਜਗਜੀਤ ਸੰਧੂ ਦੀ ਐਲਾਨੀ ਗਈ ਪੰਜਾਬੀ ਫਿਲਮ 'ਇੱਲਤੀ' ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

Punjabi film iLLTi
ਜਗਜੀਤ ਸੰਧੂ ਦੀ ਫਿਲਮ 'ਇੱਲਤੀ' (Instagram @Jagjeet Sandhu)
author img

By ETV Bharat Entertainment Team

Published : Nov 17, 2024, 11:01 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਹੁਤ ਥੋੜ੍ਹੇ ਜਿਹੇ ਦੌਰਾਨ ਹੀ ਬਤੌਰ ਅਦਾਕਾਰ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਜਗਜੀਤ ਸੰਧੂ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਇੱਲਤੀ' ਦੀ ਰਿਲੀਜ਼ ਮਿਤੀ ਜਾਰੀ ਕਰ ਦਿੱਤੀ ਗਈ ਹੈ, ਜੋ ਨਵੇਂ ਵਰ੍ਹੇ ਦੇ ਪਹਿਲੇ ਪੜ੍ਹਾਅ ਅਧੀਨ ਦਰਸ਼ਕਾਂ ਦੇ ਸਨਮੁੱਖ ਕੀਤੀ ਜਾਵੇਗੀ।

'ਗੀਤ ਐਮਪੀ 3' ਅਤੇ 'ਜਗਜੀਤ ਸੰਧੂ ਫਿਲਮਜ਼' ਵੱਲੋਂ ਸੰਯੁਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਵਰਿੰਦਰ ਰਾਮਗੜ੍ਹੀਆਂ ਵੱਲੋਂ ਕੀਤਾ ਗਿਆ ਹੈ, ਜੋ ਇਸ ਦਿਲਚਸਪ-ਡਰਾਮਾ ਅਤੇ ਕਾਮੇਡੀ ਫਿਲਮ ਨਾਲ ਪਾਲੀਵੁੱਡ ਵਿੱਚ ਇੱਕ ਨਵੀਂ ਅਤੇ ਪ੍ਰਭਾਵ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।

ਨਿਰਮਾਤਾ ਕੇਵੀ ਢਿੱਲੋਂ ਅਤੇ ਜਗਜੀਤ ਸੰਧੂ ਵੱਲੋਂ ਬਿੱਗ ਸੈੱਟਅਪ ਅਤੇ ਵਿਸ਼ਾਲ ਕੈਨਵਸ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਰਘਵੀਰ ਬੋਲੀ, ਅਨੀਤਾ ਦੇਵਗਨ, ਸੁਰਿੰਦਰ ਸ਼ਰਮਾ, ਸੰਜੂ ਸੋਲੰਕੀ, ਦਲਜਿੰਦਰ ਬਸਰਾ, ਜਤਿੰਦਰ ਰਾਮਗੜ੍ਹੀਆ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।

ਪ੍ਰਭਾਵਪੂਰਨ ਕਹਾਣੀ ਗਿਰਦ ਬੁਣੀ ਗਈ ਇਸ ਫਿਲਮ ਵਿੱਚ ਅਦਾਕਾਰ ਜਗਜੀਤ ਸੰਧੂ ਇੱਕ ਅਜਿਹੀ ਨਵੇਂ ਅਵਤਾਰ ਦੁਆਰਾ ਦਰਸ਼ਕਾਂ ਅਤੇ ਆਪਣੇ ਚਾਹੁੰਣ ਦੇ ਵਾਲਿਆਂ ਸਾਹਮਣੇ ਹੋਣਗੇ, ਜਿਸ ਤਰ੍ਹਾਂ ਦੀ ਭੂਮਿਕਾ ਉਨ੍ਹਾਂ ਵੱਲੋਂ ਆਪਣੀ ਹੁਣ ਤੱਕ ਦੀ ਕਿਸੇ ਵੀ ਫਿਲਮ ਵਿੱਚ ਅਦਾ ਨਹੀਂ ਕੀਤੀ ਗਈ। ਫਿਲਮ ਦੇ ਪੋਸਟਰ ਦੇਖ ਕੇ ਪ੍ਰਤੀਤ ਹੁੰਦਾ ਹੈ ਕਿ ਇਹ ਫਿਲਮ ਆਦਿ ਵਾਸੀ ਲੋਕਾਂ ਦਾ ਜੀਵਨ ਦਿਖਾਉਂਦੀ ਨਜ਼ਰੀ ਆਵੇਗੀ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਲੇਖਕ ਗੁਰਪ੍ਰੀਤ ਭੁੱਲਰ, ਡੀਓਪੀ ਸੁਖ ਕੰਬੋਜ਼, ਬੈਕਗਰਾਊਂਡ ਸਕੋਰਰ ਕਵਿਨ ਰਾਏ, ਸੰਪਾਦਕ ਕ੍ਰਿਸ਼ਨਾ ਰੋਡੇ, ਕਾਰਜਕਾਰੀ ਨਿਰਮਾਤਾ ਜੀਤ ਭੰਗੂ ਅਤੇ ਲਾਈਨ ਨਿਰਮਾਤਾ ਗੈਵੀ ਮਨੋ ਚਾਹਲ ਹਨ। 14 ਫ਼ਰਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਨੂੰ ਗੀਤ 'ਐਮਪੀ3' ਵੱਲੋਂ ਹੀ ਵਰਲਡ-ਵਾਈਡ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.