ਅਕਾਲੀਆਂ ਨੇ ਸਿੱਧੂ ਸਣੇ ਕੈਪਟਨ ਨੂੰ ਲਾਏ ਰਗੜੇ - ਸੁਪਰੀਪ ਕੋਰਟ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11697087-827-11697087-1620564485481.jpg)
ਚੰਡੀਗੜ੍ਹ: ਨਵਜੋਤ ਸਿੱਧੂ ਦੇ ਇੱਕ ਹੋਰ ਟਵੀਟ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਮੁੜ ਗਰਮਾ ਗਈ ਹੈ। ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਬੇਅਦਬੀ ਮਾਮਲੇ ’ਤੇ ਹਾਈਕੋਰਟ ਦਾ ਫੈਸਲਾ ਗਲਤ ਲਗਦਾ ਹੈ ਤਾਂ ਉਹ ਇਸ ਖ਼ਿਲਾਫ਼ ਸੁਪਰੀਪ ਕੋਰਟ ਵੀ ਪਟੀਸ਼ਨ ਦਾਖਲ ਕਰ ਸਕਦੇ ਹਨ। ਉਹਨਾਂ ਨੇ ਕਿਹਾ ਸਿੱਧੂ ਨੇ ਇਸ ਮਾਮਲੇ ’ਤੇ ਸਿਰਫ਼ ਰਾਜਨੀਤੀ ਹੀ ਕਰਨੀ ਹੈ ਕਿਉਂਕਿ ਉਹ ਖੁਦ 4 ਸਾਲ ਤੋਂ ਵੱਧ ਸਰਕਾਰ ਵਿੱਚ ਰਹਿ ਕੇ ਸਾਬਿਤ ਨਹੀਂ ਕਰ ਸਕੇ ਤੇ ਹੁਣ ਬਿਆਨਬਾਜ਼ੀ ਕਰਕੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਕਿਸੇ ਵੀ ਪਾਰਟੀ ਵਿੱਚ ਹੋਣ ਉਹ ਸੱਤਾ ਵਿੱਚ ਰਹਿਣ ਲਈ ਹੱਥਕੰਡੇ ਅਪਣਾਉਂਦਾ ਹੈ ਤੇ ਇਹ ਬਿਮਾਰ ਮਾਨਸਿਕਤਾ ਦਾ ਨਤੀਜਾ ਹੈ। ਉਹਨਾਂ ਨੇ ਕਿਹਾ ਦਰਅਸਲ ਕੈਪਟਨ ਸਾਬ੍ਹ ਵੱਲੋਂ ਜੋ ਗੁਟਖਾ ਸਾਹਿਬ ’ਤੇ ਹੱਥ ਰੱਖ ਕੇ ਸੋ ਚੁੱਕੀ ਗਈ ਸੀ ਅਤੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤਾ ਇਸ ਕਰਕੇ ਸਿੱਧੂ ਮੌਕੇ ਦੀ ਤਾਲਸ਼ ਕਰ ਰਹੇ ਹਨ।