ਸੁਲਤਾਨਪੁਰ ਲੋਧੀ: 6 ਨਸ਼ਾ ਸਮਗਲਰਾਂ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਜ਼ਬਤ - kapurthala police
🎬 Watch Now: Feature Video
ਕਪੂਰਥਲਾ: ਸਥਾਨਕ ਸ਼ਹਿਰ ਸੁਲਤਾਨਪੁਰ ਲੋਧੀ ਪੁਲਿਸ ਨੇ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਨਸ਼ੇ ਲਈ ਬਦਨਾਮ ਪਿੰਡ ਤੋਤੀ, ਲਾਟੀਆਵਾਲ ਤੇ ਸੈਚਾ ਨਾਲ ਸੰਬੰਧਿਤ 6 ਤਸਕਰਾਂ ਦੀਆਂ ਕਰੋੜਾਂ ਦੀ ਜਾਇਦਾਦ ਨੂੰ ਕਬਜੇ ਵਿੱਚ ਕਰਕੇ ਜ਼ਬਤ ਕੀਤਾ ਹੈ। ਉਕਤ ਨਸ਼ਾ ਤਸਕਰਾਂ ਦੁਆਰਾ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਬਣਾਈ ਕਰੋੜਾਂ ਦੀ ਜਾਇਦਾਦ ਪੰਜਾਬ ਸਰਕਾਰ ਦੀ ਹਦਾਇਤ 'ਤੇ 68 ਐਫ, ਐਨਡੀਪੀਐਸ ਐਕਟ ਅਧੀਨ ਥਾਣਾ ਸੁਲਤਾਨਪੁਰ ਲੋਧੀ ਦੁਆਰਾ ਨਸ਼ਾ ਤਸਕਰਾਂ ਦੇ ਘਰਾਂ ਤੇ ਜ਼ਮੀਨਾਂ ਦੇ ਬਾਹਰ ਕੁਕਰੀ ਦੇ ਆਰਡਰ ਲਗਾ ਦਿੱਤੇ ਹਨ। ਇਹ ਕਾਰਵਾਈ 6 ਮਸ਼ਹੂਰ ਤਸਕਰਾਂ 'ਤੇ ਕੀਤੀ ਗਈ ਹੈ। ਇਨ੍ਹਾਂ ਵਿੱਚ ਇੱਕ ਸਾਬਕਾ ਚੈਅਰਮੈਨ ਦਾ ਲੜਕਾ ਤੇ ਸਾਬਕਾ ਸਰਪੰਚ ਵੀ ਸ਼ਾਮਲ ਹੈ। 68 ਐਫ਼ ਅਧੀਨ ਚੱਲ ਰਹੇ ਜਾਇਦਾਦ ਜ਼ਬਤ ਕਰਨ ਸੰਬੰਧੀ ਕਾਰਵਾਈ ਪੁਲਿਸ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਨ੍ਹਾਂ ਸਭ ਆਲੀਸਾਨ ਕੋਠੀਆਂ, ਜ਼ਮੀਨਾਂ ਤੇ ਵਾਹਨਾਂ ਦੀ ਕੀਮਤ 2,95,61,625 ਰੁਪਏ ਕਪਲੀਟ ਅਥਾਰਟੀ ਦਿੱਲੀ ਵੱਲੋਂ ਕਬਜ਼ੇ ਵਿੱਚ ਲੈ ਕੇ ਜ਼ਬਤ ਕਰ ਲਈ ਗਈ ਹੈ।