ਸਰਦੂਲ ਸਿਕੰਦਰ ਨੂੰ ਉਹਨਾਂ ਦੇ ਜੱਦੀ ਪਿੰਡ ਖੇੜੀਨੌਧ ਸਿੰਘ ‘ਚ ਕੀਤਾ ਸਪੁਰਦ ਏ ਖਾਕ
🎬 Watch Now: Feature Video
ਖੰਨਾ: ਪੰਜਾਬੀ ਕਲਾਕਾਰ ਸਰਦੂਲ ਸਿਕੰਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਉਹ ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਨਾਲ ਜੰਗ ਲੜ ਰਹੇ ਸਨ। ਜੋ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਇਲਾਜ ਦੌਰਾਨ ਇਸ ਫਾਨੀ ਸੰਸਾਰ ਨੂੰ ਅਲਵੀਦਾ ਆਖ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਖੰਨਾ ਦੇ ਪਿੰਡ ਬੁਲੇਪੁਰ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਉਹਨਾਂ ਦੇ ਜੱਦੀ ਪਿੰਡ ਖੇੜੀਨੌਧ ਸਿੰਘ ਲੈਕੇ ਆਉਂਦਾ ਗਿਆ। ਜਿਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਪੁਰਦ ਏ ਖਾਕ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਸਰਦੂਲ ਸਿਕੰਦਰ ਨੂੰ ਚਾਹੁੰਣ ਵਾਲੇ ਅਤੇ ਪੰਜਾਬੀ ਗਾਇਕ, ਅਦਾਕਰ, ਤੇ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਮੌਜੂਦ ਰਹੇ। ਜਿਨ੍ਹਾਂ ਵਲੋਂ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।