thumbnail

By

Published : Jun 21, 2020, 8:18 PM IST

ETV Bharat / Videos

ਅੰਮ੍ਰਿਤਸਰ 'ਚ ਚੋਰਾਂ ਦੇ ਹੌਸਲੇ ਬਲੁੰਦ, ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ 'ਤੇ ਲੁੱਟ

ਅੰਮ੍ਰਿਤਸਰ: ਸਥਾਨਕ ਗੁਰੂ ਬਾਜ਼ਾਰ 'ਚ ਦਿਨ ਦਿਹਾੜੇ ਪਿਸਤੌਲ ਦੀ ਨੋਕ ’ਤੇ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਦੁਪਹਿਰ ਦੇ 12:30 ਵਜੇ ਦਾ ਹੈ ਜਦੋਂ ਚਾਰ ਲੁਟੇਰੇ ਮੋਟਰ ਸਾਈਕਲ 'ਤੇ ਗੁਰੂ ਬਾਜ਼ਾਰ ਪਹੁੰਚੇ ਅਤੇ ਤੀਜੀ ਮੰਜ਼ਲ 'ਤੇ ਦੁਕਾਨ 'ਤੇ ਪਹੁੰਚੇ ਅਤੇ ਸੋਨੇ ਦੇ ਕਾਰੀਗਰਾਂ ਕੋਲੋਂ ਸੋਨਾ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਕੀਤੀ। ਲੁਟੇਰੇ ਦੁਕਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਵਿੱਚ ਵੀ ਦਿਖਾਈ ਦੇ ਰਹੇ ਹਨ। ਪੁਲਿਸ ਅਧਿਕਾਰੀ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਗੁਰੂ ਬਾਜ਼ਾਰ ਵਿੱਚ ਜਮਾਦਾਰ ਦੀ ਹਵੇਲੀ ਵਿੱਚ ਤੀਜੀ ਮੰਜ਼ਲ 'ਤੇ ਇੱਕ ਦੁਕਾਨ ਹੈ। ਜਿਸ 'ਤੇ ਚਾਰ ਅਣਪਛਾਤੇ ਨਕਾਬਪੋਸ਼ ਵਿਅਕਤੀ ਆਏ ਤੇ ਪਿਸਤੌਲ ਦੀ ਨੋਕ 'ਤੇ ਸੋਨਾ ਲੁੱਟ ਕੇ ਫਰਾਰ ਹੋ ਗਏ। ਦੁਕਾਨਦਾਰ ਦੇ ਕਹਿਣ ਅਨੁਸਾਰ, ਲਗਭਗ 40-50 ਗ੍ਰਾਮ ਸੋਨਾ ਲੁੱਟਿਆ ਗਿਆ ਹੈ ਅਤੇ ਚਾਰ ਵਿਅਕਤੀ ਸੀਸੀਟੀਵੀ ਵਿੱਚ ਵੀ ਨਜ਼ਰ ਆ ਰਹੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.