ਟ੍ਰਾਈਸਿਟੀ ਦੇ 'ਚ ਮੀਂਹ ਕਾਰਨ ਵੱਧੀ ਠੰਡ
🎬 Watch Now: Feature Video
ਟ੍ਰਾਈਸਿਟੀ ਦੇ ਵਿੱਚ ਕੁਝ ਦਿਨਾਂ ਤੋਂ ਹੀ ਮੌਸਮ ਖ਼ਰਾਬ ਚੱਲ ਰਿਹਾ ਹੈ, ਜਿਸ ਦੇ ਚੱਲਦਿਆਂ ਕਾਫ਼ੀ ਮੀਂਹ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਿਵਰਾਤਰੀ ਨੂੰ ਅਕਸਰ ਮੀਂਹ ਹੁੰਦੀ ਹੀ ਹੈ। ਕਿਹਾ ਜਾਂਦਾ ਹੈ ਕਿ ਹਰ ਸ਼ਿਵਰਾਤਰੀ ਨੂੰ ਭੋਲੇਨਾਥ ਖ਼ੁਸ਼ ਹੁੰਦੇ ਹਨ। ਇਸ ਵਾਰ ਸ਼ਿਵਰਾਤਰੀ ਦੇ ਦਿਨ ਸ਼ਹਿਰ ਵਿੱਚ ਤਕਰੀਬਨ ਦੋ ਤਿੰਨ ਘੰਟੇ ਮੀਂਹ ਪਿਆ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਬੜੀ ਤੇਜ਼ ਧੁੱਪ ਨਿਕਲਣ ਕਰਕੇ ਗਰਮੀ ਹਲਕੀ ਜਿਹੀ ਵੱਧ ਗਈ ਸੀ ਤੇ ਠੰਡ ਘੱਟ ਹੋ ਗਈ ਸੀ। ਲੋਕਾਂ ਨੇ ਮੋਟੇ ਕੱਪੜੇ ਛੱਡ ਪਾਉਣੇ ਦਿੱਤੇ ਸਨ। ਪਰ ਮੀਂਹ ਨਾਲ ਹੋਏ ਮੌਸਮ ਵਿੱਚ ਬਦਲਾਅ ਕਾਰਨ ਹਲਕੀ ਠੰਢ ਵੱਧ ਗਈ ਹੈ।