ਸੂਫੀ ਕਲਾਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ - ਅੰਮ੍ਰਿਤਸਰ
🎬 Watch Now: Feature Video
ਅੰਮ੍ਰਿਤਸਰ: ਜਿਲ੍ਹੇ ’ਚ ਵੱਡੀ ਗਿਣਤੀ ਚ ਸੂਫੀ ਕਲਾਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਦੱਸ ਦਈਏ ਕਿ ਬੂਟਾ ਮੁਹੰਮਦ, ਜੀ-ਖ਼ਾਨ, ਫ਼ਿਰੋਜ਼ ਖ਼ਾਨ, ਮਾਸਟਰ ਸਲੀਮ ਵਰਗੇ ਕਈ ਨਾਮਵਾਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਸੂਫੀ ਕਲਾਕਾਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਤੋਂ ਮੰਗ ਕੀਤੀ ਜਾਵੇਗੀ ਕਿ ਪੰਜਾਂ ਤਖ਼ਤਾਂ ਦੇ ਉੱਤੇ ਭਾਈ ਮਰਦਾਨਾ ਜੀ ਦਾ ਦਿਹਾੜਾ ਮਨਾਇਆ ਜਾਵੇ ਅਤੇ ਇਸ ਦੇ ਨਾਲ ਹੀ ਭਾਈ ਮਰਦਾਨਾ ਜੀ ਦੇ ਨਾਮ ਤੇ ਵੀ ਇੱਕ ਕਾਲਜ ਹੋਣਾ ਚਾਹੀਦਾ ਹੈ ਜਿੱਥੇ ਸੰਗੀਤ ਦੀ ਸਿੱਖਿਆ ਮਿਲ ਸਕੇ ਅਤੇ ਉੱਥੇ ਭਾਈ ਮਰਦਾਨਾ ਜੀ ਦੇ ਵੰਸ਼ਿਕਾ ਨੂੰ ਹੀ ਪ੍ਰੋਫੈਸਰ ਲਗਾਇਆ ਜਾਵੇ।