ਪੰਜਾਬ ਪੁਲਿਸ ਦਾ ਨਵਾਂ ਕਾਰਾ, ਨਸ਼ੇ ’ਚ ਟੱਲੀ ਲੋਕਾਂ ਨੂੰ ਗਾਲ੍ਹਾਂ ਕੱਢ ਰਿਹਾ ਮੁਲਾਜ਼ਮ - abusing people
🎬 Watch Now: Feature Video
ਜਲੰਧਰ: ਪੰਜਾਬ ਪੁਲਿਸ ਦਾ ਹਰ ਇੱਕ ਦਿਨ ਨਵਾਂ ਕਾਰਨਾਮਾ ਸਾਹਮਣੇ ਆ ਰਿਹਾ ਹੈ। ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਆਪਣੀ ਵਰਦੀ ਦਾ ਰੋਅਬ ਦਿਖਾਉਂਦੇ ਹੋਏ ਕਿਸੇ ਗ਼ਰੀਬ ਸਬਜ਼ੀ ਵਾਲੇ ਦੀ ਰੇਹੜੀ ’ਤੇ ਲੱਤ ਮਾਰ ਦਿੰਦੀ ਹੈ ਤੇ ਹੁਣ ਇੱਕ ਹੋਰ ਪੰਜਾਬ ਪੁਲਿਸ ਦਾ ਨਵਾਂ ਕਾਰਨਾਮਾ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ। ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਜਲੰਧਰ ਦੇ ਮਕਸੂਦਾਂ ਵਿਖੇ ਹੈ, ਜਿਥੇ ਕਿ ਪੰਜਾਬ ਪੁਲਿਸ ਦਾ ਜਵਾਨ ਨਸ਼ੇ ਦੀ ਹਾਲਤ ਵਿੱਚ ਮੁਹੱਲੇ ਦੇ ਲੋਕਾਂ ਨੂੰ ਗਾਲ੍ਹਾਂ ਕੱਢ ਰਿਹਾ ਹੈ ਅਤੇ ਨਸ਼ੇ ਵਿੱਚ ਝੂਮ ਰਿਹਾ ਹੈ। ਜਿੱਥੇ ਇੱਕ ਪਾਸੇ ਪ੍ਰਸ਼ਾਸਨ ਕੋਰੋਨਾ ਦੀ ਜੰਗ ਲੜ ਰਹੀ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਕੁਝ ਜਵਾਨਾਂ ਦੇ ਇਹੋ ਜਿਹੇ ਕਾਰਨਾਮੇ ਸਾਹਮਣੇ ਆ ਰਹੇ ਨੇ ਜੋ ਪੰਜਾਬ ਪੁਲਿਸ ਲਈ ਸ਼ਰਮ ਦੀ ਗੱਲ ਹੈ।