ਪੁਲਿਸ ਨੇ 24 ਘੰਟੇ ਅੰਦਰ ਫੜ੍ਹੇ ਕਾਤਲ - killer within 24 hours
🎬 Watch Now: Feature Video

ਹੁਸ਼ਿਆਰਪੁਰ: ਕੁਝ ਦਿਨਾ ਪਹਿਲਾਂ ਹੋਏ ਸੰਜੀਵ ਕੁਮਾਰ ਉਰਫ (ਪਿਆਰਾ) ਦੇ ਕਤਲਾਂ ਨੂੰ ਪੁਲਿਸ ਨੇ 24 ਘੰਟੇ ਅੰਦਰ ਕਾਬੂ ਕਰ ਲਿਆ ਹੈ। ਦੱਸਣਯੋਗ ਹੈ ਕਿ 18 ਅਗਸਤ ਨੂੰ ਸੰਜੀਵ ਕੁਮਾਰ ਦੀ ਲਾਸ਼ ਭੇਦ ਭਰੀ ਹਾਲਤਾਂ ਵਿੱਚ ਨਰਿੰਦਰ ਕੁਮਾਰ ਦੀ ਹਵੇਲੀ ਹਾਜੀਪੁਰ-ਜੁਗਿਆਲ ਰੋਡ ਵਿਖੇ ਮਿਲੀ। ਇਸ ਸਬੰਧੀ ਮ੍ਰਿਤਕ ਸੰਜੀਵ ਕੁਮਾਰ ਦੀ ਪਤਨੀ ਪੂਨਮ ਦੇ ਬਿਆਨਾਂ ਦੇ ਆਧਾਰ ਉੱਤੇ ਪਤਾ ਲੱਗਿਆ ਕਿ ਸੰਜੀਵ ਕੁਮਾਰ ਨੇ ਮਿਤੀ 16 ਅਗਸਤ ਨੂੰ ਬੁੱਢਾਵੜ ਚੌਂਕ ਵਿਖੇ ਹੋਈ ਇੱਕ ਲੜਾਈ ਬਾਰੇ ਜਿਕਰ ਕੀਤਾ ਸੀ ਉਹ ਲੜਾਈ ਹਰੀਸ਼ ਕੁਮਾਰ ਉਰਫ਼ ਨਵੀਂ ਪੁੱਤਰ ਫਿੰਦਰ ਸਿੰਘ ਵਾਸੀ ਗੋਂਦਾਂ ਅਤੇ ਉਸ ਦੇ ਸਾਥੀਆਂ ਨਾਲ ਹੋਈ ਸੀ,ਜਿਸਨੇ ਸੰਜੀਵ ਕੁਮਾਰ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਸੀ। ਜਿਸ ਤੋਂ ਮਗਰੋਂ ਪੁਲਿਸ ਨੇ ਜਾਂਚ ਕਰਦੇ ਹੋਏ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।