ਹਥਿਆਰਾਂ ਦੇ ਨੋਕ ’ਤੇ ਲੁੱਟਿਆ ਪੈਟਰੋਲ ਪੰਪ - ਹਥਿਆਰਾਂ ਦੇ ਨੋਕ
🎬 Watch Now: Feature Video
ਲੁਧਿਆਣਾ: ਖੰਨਾ ’ਚ ਪੈਟਰੋਲ ਪੰਪ ਉੱਪਰ ਹਥਿਆਰਾਂ ਦੇ ਬਲ ਤੇ ਕਰਿੰਦਿਆਂ ਕੋਲੋਂ ਕੈਸ਼ ਲੁਟਿਆ ਗਿਆ। ਪੰਪ ਉੱਪਰ ਸੁੱਤ ਪਏ ਕਰਿੰਦਿਆਂ ਨੂੰ ਡਰਾ ਧਮਕਾ ਕੇ ਲੁਟੇਰੇ ਵਾਰਦਾਤ ਕਰਕੇ ਫਰਾਰ ਹੋ ਗਏ। ਪੰਪ ਮਾਲਕ ਸੰਜੇ ਕੁਮਾਰ ਅਤੇ ਪੰਪ ਤੇ ਕੰਮ ਕਰਨ ਵਾਲੇ ਕਰਿੰਦੇ ਨੇ ਦੱਸਿਆ ਕਿ ਜਦੋਂ ਉਹ ਸੁੱਤੇ ਪਏ ਸੀ ਤਾਂ ਰਾਤ ਨੂੰ ਸਵਾ 2 ਵਜੇ ਸਵਿਫਟ ਕਾਰ ’ਚ ਤਿੰਨ ਨੌਜਵਾਨ ਆਏ ਤੇ ਇੱਕ ਕਾਰ ’ਚ ਹੀ ਬੈਠਾ ਰਿਹਾ ਤੇ 2 ਜਣੇ ਕਿਰਪਾਨਾਂ ਲੈ ਕੇ ਬਾਹਰ ਨਿਕਲੇ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ। ਲੁਟੇਰੇ ਪੰਪ ਤੋਂ 30 ਹਜਾਰ ਰੁਪਏ, ਐਲਈਡੀ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ।