ਪੈਟਰੋਲ ਅਤੇ ਡੀਜਲ ਦੇ ਰੇਟ ਮੁੜ ਹੋਏ ਤੇਜ਼, ਲੋਕ ਹੋ ਰਹੇ ਪਰੇਸ਼ਾਨ - ਚੰਡੀਗੜ੍ਹ 'ਚ ਪੈਟਰੋਲ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10814153-850-10814153-1614518718893.jpg)
ਅੰਮ੍ਰਿਤਸਰ: ਪੈਟਰੋਲ ਅਤੇ ਡੀਜਲ ਲਈ ਹੁਣ ਤੁਹਾਨੂੰ ਹੋਰ ਜੇਬ ਢਿੱਲੀ ਕਰਨੀ ਪਵੇਗੀ। ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ 24 ਪੈਸੇ ਅਤੇ ਡੀਜਲ ਦੀ 15 ਪੈਸੇ ਪ੍ਰਤੀ ਲੀਟਰ ਹੋਰ ਵੱਧ ਗਈ ਹੈ। ਸਾਲ 2021 ‘ਚ ਪੈਟਰੋਲ 7.36 ਰੁਪਏ ਪ੍ਰਤੀ ਲੀਟਰ ਅਤੇ ਡੀਜਲ 7.60 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ ਹੁਣ 91.17 ਰੁਪਏ ਤੇ ਡੀਜ਼ਲ ਦੀ 81.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਅੰਮ੍ਰਿਤਸਰ ‘ਚ ਪੈਟਰੋਲ ਦੀ ਕੀਮਤ 92 ਰੁਪਏ 75 ਪੈਸੇ ਅਤੇ ਡੀਜਲ ਦੀ ਕੀਮਤ 83 ਰੁਪਏ 77 ਪੈਸੇ ਹੋ ਚੁੱਕੀ ਹੈ।