ਪਟਿਆਲਾ 'ਚ ਹੋਇਆ ਕੋਰੋਨਾ ਦਾ ਬਲਾਸਟ ਇੱਕੋ ਦਿਨ 'ਚ ਆਏ 80 ਨਵੇਂ ਮਾਮਲੇ - patiala update news
🎬 Watch Now: Feature Video
ਪਟਿਆਲਾ: ਸਥਾਨਕ ਸ਼ਹਿਰ 'ਚ 80 ਕੋਵਿਡ ਪੌਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ 1450 ਦੇ ਕਰੀਬ ਰਿਪੋਰਟਾਂ 'ਚੋ 80 ਕੋਵਿਡ ਪੌਜ਼ੀਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ 'ਚ ਪੌਜ਼ੀਟਿਵ ਕੇਸਾਂ ਦੀ ਗਿਣਤੀ 981 ਹੋ ਗਈ ਹੈ। ਉਨ੍ਹਾਂ ਦੱਸਿਆਂ ਕਿ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਦੇ 18 ਕੋਵਿਡ ਮਰੀਜ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਨਾਲ ਜ਼ਿਲੇ ਵਿੱਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 394 ਹੋ ਗਈ ਹੈ। ਪੌਜ਼ੀਟਿਵ ਕੇਸਾਂ ਬਾਰੇ ਉਨ੍ਹਾਂ ਦੱਸਿਆਂ ਕਿ ਇਨ੍ਹਾਂ 80 ਕੇਸਾਂ 'ਚੋ 51 ਪਟਿਆਲਾ ਸ਼ਹਿਰ , 3 ਨਾਭਾ, 9 ਰਾਜਪੂਰਾ, 11 ਸਮਾਣਾ, 1 ਪਾਤੜਾਂ ਅਤੇ 5 ਵੱਖ ਵੱਖ ਪਿੰਡਾਂ ਤੋਂ ਹਨ।