ਰੂਪਨਗਰ: ਬਾਹਰੀ ਸੂਬਿਆਂ ਦੇ ਵਿਦਿਆਰਥੀਆਂ ਵੱਲੋਂ ਸਰਕਾਰੀ ਕਾਲਜ 'ਚ ਕੀਤਾ ਗਿਆ ਪ੍ਰਦਰਸ਼ਨ - ਰੂਪਨਗਰ ਤੋਂ ਖ਼ਬਰ
🎬 Watch Now: Feature Video
ਸਰਕਾਰੀ ਕਾਲਜ ਰੂਪਨਗਰ ਵਿੱਚ ਕੁਝ ਦਿਨ ਪਹਿਲਾਂ ਆਰਐਸਐਸ ਅਤੇ ਬੀਜੇਪੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਪ੍ਰਚਾਰ ਕਰਨਾ ਸੀ। ਪਰ ਉਸ ਪ੍ਰਚਾਰ ਦੇ ਵਿਰੋਧ ਸਟੂਡੈਂਟ ਯੂਨੀਅਨ ਦਾ ਧੜਾ ਖੜ੍ਹਾ ਹੋ ਗਿਆ ਤੇ ਉਹ ਪ੍ਰਚਾਰ ਰੋਕ ਦਿੱਤਾ ਗਿਆ। ਉਧਰ ਦੂਸਰੇ ਪਾਸੇ ਬੀਜੇਪੀ ਵਾਲਿਆਂ ਦਾ ਆਰੋਪ ਹੈ ਕਿ ਸਰਕਾਰੀ ਕਾਲਜ ਰੋਪੜ ਦੇ ਵਿੱਚ ਜੋ ਪਿੰਡਾਂ ਦੇ ਭੋਲੇ ਭਾਲੇ ਵਿਦਿਆਰਥੀ ਪੜ੍ਹਦੇ ਹਨ ਉਨ੍ਹਾਂ ਨੂੰ ਕੁਝ ਬਾਹਰੀ ਸੂਬਿਆਂ ਦੇ ਵਿਦਿਆਰਥੀਆਂ ਵੱਲੋਂ ਨੇਤਾ ਬਣ ਕੇ ਇਨ੍ਹਾਂ ਨੂੰ ਸਮਾਜ ਵਿਰੋਧੀ ਕਾਰਵਾਈਆਂ ਨਾਲ ਜੋੜ ਰਹੇ ਹਨ। ਉਨ੍ਹਾਂ ਤੋਂ ਆਜ਼ਾਦੀ ਦੇ ਨਾਅਰੇ ਮਰਵਾ ਰਹੇ ਹਨ। ਬੀਜੇਪੀ ਦੇ ਜ਼ਿਲ੍ਹਾ ਸੈਕਟਰੀ ਰਮਿਤ ਕੇਹਰ ਦਾ ਕਹਿਣਾ ਹੈ ਕਿ ਬਾਹਰੀ ਸੂਬਿਆਂ ਤੋਂ ਆ ਕੇ ਵਿਦਿਆਰਥੀਆਂ ਵੱਲੋਂ ਸਰਕਾਰੀ ਕਾਲਜ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਉੱਤੇ ਕੋਈ ਕਾਰਵਾਈ ਕਰੇ।