ਮੋਹਾਲੀ 'ਚ ਓਡ-ਈਵਨ ਫਾਰਮੂਲਾ ਲਾਗੂ, 7-3 ਵਜੇ ਤਕ ਖੁੱਲ੍ਹਣਗੀਆਂ ਦੁਕਾਨਾਂ - ਮੋਹਾਲੀ ਲੌਕਡਾਊਨ
🎬 Watch Now: Feature Video
ਮੋਹਾਲੀ: ਜਿੱਥੇ ਸੂਬੇ ਭਰ 'ਚ ਕਰਫਿਊ ਢਿੱਲ ਦਿੱਤੀ ਗਈ ਗਈ ਹੈ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ 'ਚ ਦੁਕਾਨਾਂ ਖੋਲ੍ਹਣ ਲਈ ਓਡ-ਈਵਨ ਫਾਲਮੂਲਾ ਲਾਗੂ ਕੀਤਾ ਗਿਆ ਹੈ। ਇਸ ਫਾਰਮੂਲੇ ਅਨੁਸਾਰ ਇੱਕ ਨੰਬਰ ਦੁਕਾਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਅਤੇ ਦੋ ਨੰਬਰ ਦੁਕਾਨਾਂ ਮੰਗਲਾਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਖੋਲ੍ਹੀਆਂ ਜਾਣਗੀਆਂ। ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੁਕਾਨ ਖੋਲ੍ਹਣ ਦਾ ਸਮਾਂ ਸਵੇਰ ਸੱਤ ਤੋਂ ਸ਼ਾਮ ਤਿੰਨ ਵਜੇ ਤੱਕ ਰੱਖਿਆ ਗਿਆ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਪਰ ਪ੍ਰਸ਼ਾਸਨ ਨੂੰ ਦੁਕਾਨਾਂ ਦਾ ਸਮਾਂ ਵਧਾਏ ਜਾਣ ਦੀ ਗੱਲ ਵੀ ਆਖੀ ਹੈ।