ਚੰਡੀਗੜ੍ਹ-ਪੰਚਕੂਲਾ ਸਰਹੱਦ 'ਤੇ ਬਿਨ੍ਹਾਂ ਚੈਕਿੰਗ ਜਾ ਰਹੇ ਵਾਹਨ - chandigarh-panckula border
🎬 Watch Now: Feature Video
ਚੰਡੀਗੜ੍ਹ: ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੰਡੀਗੜ੍ਹ 'ਚ ਕਰਫਿਊ ਤੇ ਧਾਰਾ 144 ਲਗਾਈ ਹੋਈ ਹੈ ਪਰ ਚੰਡੀਗੜ੍ਹ-ਪੰਚਕੂਲਾ ਬਾਰਡਰ 'ਤੇ ਬਿਨ੍ਹਾਂ ਚੈਕਿੰਗ ਤੋਂ ਵਾਹਨ ਆ-ਜਾ ਰਹੇ ਹਨ। ਇਹ ਬਾਰਡਰ ਪੰਚਕੂਲਾ ਇੰਡਸਟਰੀ ਏਰੀਆ ਤੋਂ ਨਿਕਲ ਕੇ ਹੱਲੋਮਾਜਰਾ ਜਾਂਦਾ ਹੈ। ਇਸ ਬਾਰਡਰ 'ਤੇ ਚੰਡੀਗੜ੍ਹ ਪੁਲਿਸ ਦਾ ਕੋਈ ਵੀ ਜਵਾਨ ਮੌਜੂਦ ਨਹੀਂ ਸੀ। ਜਦੋਂ ਈਟੀਵੀ ਭਾਰਤ ਦੀ ਟੀਮ ਨੇ ਕੈਮਰਾ ਕੱਢਿਆ ਤਾਂ ਉਸ ਤੋਂ ਬਾਅਦ ਇੱਕ ਮਹਿਲਾ ਕਾਂਸਟੇਬਲ ਅਤੇ ਇੱਕ ਪੁਰਸ਼ ਕਾਂਸਟੇਬਲ ਉੱਥੇ ਆ ਕੇ ਖੜ੍ਹੇ ਹੋ ਗਏ ਤੇ ਚੈਕਿੰਗ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਪੰਚਕੂਲਾ ਪੁਲਿਸ ਪੂਰੀ ਮੁਸਤੈਦ ਨਜ਼ਰ ਆਈ। ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਉਨ੍ਹਾਂ ਆਉਣ-ਜਾਣ ਦਿੱਤਾ ਜਾ ਰਿਹਾ ਸੀ।