ਪੰਜਾਬ ਦੀ ਏਕਤਾ ਨੂੰ ਨਹੀਂ ਤੋੜਿਆ ਜਾ ਸਕਦਾ: ਸਿੱਧੂ ਦਾ ਲੁਧਿਆਣਾ ਧਮਾਕੇ ’ਤੇ ਬਿਆਨ
🎬 Watch Now: Feature Video
ਬਸੀ ਪਠਾਨਾਂ: ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ (PPCC President Navjot Sidhu) ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾਕੇ ਨੂੰ ਪੰਜਾਬ ਵਿਰੋਧੀ ਤਾਕਤਾਂ ਦੀ ਕਾਰਵਾਈ ਕਰਾਰ ਦਿੰਦਿਆਂ (Navjot Sidhu reaction on Ludhiana blast) ਕਿਹਾ ਹੈ ਕਿ ਪੰਜਾਬ ਇੱਕ ਹੈ ਤੇ ਇਸ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ (Communal harmony will not be hurt)। ਉਨ੍ਹਾਂ ਕਿਹਾ ਕਿ ਸਮਾਜ ਦੇ ਇੱਕ ਖਿੱਤੇ ਵਿਸ਼ੇਸ਼ ਦੀਆਂ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਹਿੱਤ ਇਹ ਧਮਾਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸ਼ੇਰਾਂ ਦੀ ਕੌਮ ਹੈ ਤੇ ਕੁਰਬਾਨੀਆਂ ਤੋਂ ਨਹੀਂ ਡਰਦੀ (Punjabis are brave)। ਇਹ ਨਾ ਮੱਸੇ ਰੰਘੜ ਤੋਂ ਡਰੀ ਹੈ ਤੇ ਨਾ ਹੀ ਅਹਿਮਦ ਸ਼ਾਹ ਅਬਦਾਲੀ ਤੋਂ ਡਰੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਕਿਸੇ ਇੱਕ ਸ਼੍ਰੇਣੀ ਦਾ ਨਹੀਂ ਸਗੋਂ ਸਮੁੱਚੀਆਂ ਸ਼੍ਰੇਣੀਆਂ ਦਾ ਸੂਬਾ ਹੈ ਤੇ ਇਸ ਦੀ ਭਾਈਚਾਰਕ ਸਾਂਝ ਨੂੰ ਕਦੇ ਵੀ ਨਹੀਂ ਤੋੜਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਤੇ ਪੰਜਾਬ ਹਮੇਸ਼ਾ ਇੱਕ ਰਹੇਗਾ।