ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਮਿਲਖਾ ਸਿੰਘ ਦਾ ਅੰਤਮ ਸਸਕਾਰ - ਵੀਪੀ ਸਿੰਘ ਬਦਨੌਰ
🎬 Watch Now: Feature Video
ਚੰਡੀਗੜ੍ਹ: ਫਲਾਇੰਗ ਸਿੱਖ (Flying Sikh) ਮਿਲਖਾ ਸਿੰਘ (Milkha Singh) ਦਾ 91 ਸਾਲ ਦੀ ਉਮਰ ਦੀ ਦੇਹਾਂਤ ਹੋ ਗਿਆ ਹੈ। ਮਿਲਖਾ ਸਿੰਘ (Milkha Singh) ਦੀ ਮੌਤ ਹੋਣ ਤੋਂ ਬਾਅਦ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ ਤੇ ਵਿਸ਼ਵ ਭਰ ਦੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਮਿਲਖਾ ਸਿੰਘ (Milkha Singh) ਦਾ ਚੰਡੀਗੜ੍ਹ ਦੇ ਸੈਕਟਰ-25 ਦੇ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਮਿਲਖਾ ਸਿੰਘ (Milkha Singh) ਨੂੰ ਅੰਤਿਮ ਵਿਦਾਈ ਦੇਣ ਲਈ ਜਿਥੇ ਉਹਨਾਂ ਨੂੰ ਚਾਹੁੰਣ ਵਾਲੇ ਪਹੁੰਚੇ ਉਥੇ ਹੀ ਇਸ ਮੌਕੇ ਭਾਰਤ ਦੇ ਖੇਡ ਮੰਤਰੀ ਕਿਰਨ ਰਿਜਿਜੂ, ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਕਈ ਵਿਧਾਇਕ ਤੇ ਮੰਤਰੀ ਪਹੁੰਚੇ।