ਲੁਧਿਆਣਾ ਵਿੱਚ ਵੱਖ ਵੱਖ ਥਾਵਾਂ ਉੱਤੇ ਦਹਿਣ ਕੀਤਾ ਗਿਆ ਰਾਵਣ - ਰਾਜਗੁਰੂ ਨਗਰ ਦੁਸ਼ਹਿਰਾ ਕਮੇਟੀ
🎬 Watch Now: Feature Video
ਨੇਕੀ ਦੀ ਬਦੀ ਉੱਤੇ ਜਿੱਤ ਦਾ ਤਿਉਹਾਰ ਦੁਸ਼ਹਿਰਾ ਲੁਧਿਆਣਾ ਦੇ ਵੱਖ ਵੱਖ ਥਾਵਾਂ ਉੱਤੇ ਰਾਵਣ ਦਹਿਣ ਕਰਨ ਦੀ ਰਸਮ ਅਦਾ ਕਰ ਕੇ ਮਨਾਇਆ ਗਿਆ। ਇਸ ਮੌਕੇ ਲੁਧਿਆਣਾ ਦੇ ਸਭ ਤੋਂ ਪੁਰਾਤਨ ਦੁਸ਼ਹਿਰਾ ਗਰਾਊਂਡ ਦਰੇਸੀ ਮੈਦਾਨ ਵਿੱਚ ਰਿਮੋਟ ਰਾਹੀਂ ਰਾਵਣ ਦਹਿਣ ਕੀਤਾ ਗਿਆ, ਜਦੋਂ ਕਿ ਰਾਜਗੁਰੂ ਨਗਰ ਦੇ ਵਿੱਚ ਵੀ ਪੰਜਾਬ ਕਾਂਗਰਸ ਦੇ ਸਕੱਤਰ ਵੱਲੋਂ ਰਾਵਣ ਦਹਿਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਰਾਜਗੁਰੂ ਨਗਰ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਨੇ ਸਮਾਜ ਨੂੰ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ। ਦੁਸ਼ਹਿਰਾ ਦੇ ਤਿਉਹਾਰ ਨੂੰ ਵੇਖਦੇ ਹੋਏ ਸ਼ਹਿਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।