ਜਲੰਧਰ: ਠੇਕਾ ਖੁੱਲ੍ਹਣ ਖ਼ਿਲਾਫ਼ ਸਥਾਨਕ ਨਿਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ - jalandhar protest news
🎬 Watch Now: Feature Video
ਜਲੰਧਰ: ਘਾਸ ਮੰਡੀ ਏਰੀਆ ਦੇ ਰਿਹਾਇਸ਼ੀ ਇਲਾਕੇ ਵਿਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਐਤਵਾਰ ਨੂੰ ਸਥਾਨਕ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਸਥਾਨਕ ਵਾਸੀਆਂ ਨੇ ਦੱਸਿਆ ਕਿ ਇਹ ਠੇਕਾ ਮੰਦਿਰ ਦੇ ਨੇੜੇ ਹੈ ਅਤੇ ਰਿਹਾਇਸ਼ੀ ਇਲਾਕੇ ਵਿੱਚ ਹੋਣ ਕਰਕੇ ਇਸ ਦਾ ਬੱਚਿਆਂ ’ਤੇ ਬੁਰਾ ਪ੍ਰਭਾਵ ਪਵੇਗਾ ਹੈ। ਪਿਆਕੜਾਂ ਦੀਆਂ ਲਾਈਨਾਂ ਲੱਗਿਆ ਕਰਨਗੀਆਂ। ਪ੍ਰਦਰਸ਼ਨਕਾਰੀਆਂ ਵੱਲੋਂ ਠੇਕੇ ਨੂੰ ਇਸ ਪਿੰਡ ਵਿੱਚੋਂ ਪੱਕੇ ਤੌਰ ’ਤੇ ਬੰਦ ਕਰਨ ਦੀ ਮੰਗ ਕੀਤੀ ਗਈ। ਪੁਲਿਸ ਨੇ ਇਲਾਕਾ ਨਿਵਾਸੀਆਂ ਦੀ ਲਿਖੀ ਹੋਈ ਸ਼ਿਕਾਇਤ ਲੈ ਲਈ ਹੈ ਅਤੇ ਫਿਲਹਾਲ ਹਾਲੇ ਪੁਲਿਸ ਨੇ ਇਸ 'ਤੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ।