ਲੁਧਿਆਣਾ 'ਚ ਹਿੰਦੂ ਸੰਗਠਨਾਂ ਵੱਲੋਂ ਲਾਇਆ ਗਿਆ ਜਾਮ - ਲੁਧਿਆਣਾ
🎬 Watch Now: Feature Video
ਲੁਧਿਆਣਾ: ਅੰਮ੍ਰਿਤਸਰ ਦੇ ਵਿੱਚ ਦੁਸ਼ਹਿਰੇ ਦੇ ਦੌਰਾਨ ਕੁਝ ਲੋਕਾਂ ਵੱਲੋਂ ਭਗਵਾਨ ਰਾਮ ਚੰਦਰ ਦਾ ਪੁਤਲਾ ਸਾੜਨ ਨੂੰ ਲੈ ਕੇ ਲਗਾਤਾਰ ਹਿੰਦੂ ਸੰਗਠਨਾਂ 'ਚ ਵਿਰੋਧ ਵੱਧਦਾ ਜਾ ਰਿਹਾ ਹੈ। ਇਸੇ ਤਹਿਤ ਲੁਧਿਆਣਾ ਦੇ ਹਿੰਦੂ ਸੰਗਠਨਾਂ ਤੇ ਭਾਜਪਾ ਵੱਲੋਂ ਭਾਰਤ ਨਗਰ ਚੌਕ ਦੇ ਵਿੱਚ ਜਾਮ ਲਾਇਆ ਗਿਆ ਅਤੇ ਹਨੁਮਾਨ ਚਾਲੀਸਾ ਦੇ ਪਾਠ ਕੀਤੇ ਗਏ। ਇਸ ਦੌਰਾਨ ਹਿੰਦੂ ਸੰਗਠਨਾਂ ਨੇ ਸ਼ਾਂਤਮਈ ਢੰਗ ਨਾਲ ਮੁਜ਼ਾਹਰੇ ਕੀਤੇ ਅਤੇ ਭਗਵਾਨ ਰਾਮ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ 302 ਦਾ ਪਰਚਾ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਹਿੰਦੂ ਭਾਈਚਾਰੇ ਦੀ ਭਾਵਨਾਵਾਂ ਨੂੰ ਢਾਅ ਲਾਈ ਗਈ ਹੈ ਜੋ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।