ਜਲੰਧਰ: ਅਵਾਰਾ ਕੁੱਤਿਆਂ ਦੇ ਕਹਿਰ ਨੂੰ ਦੇਖ ਪਿੰਡ ਵਾਸੀਆਂ ਨੇ ਚੁੱਕਿਆ ਅਹਿਮ ਕਦਮ - jalandhar news
🎬 Watch Now: Feature Video
ਜਲੰਧਰ ਦੇ ਹਲਕਾ ਭੋਗਪੁਰ ਇਲਾਕੇ ਦੇ ਮਾਣਕ ਰਾਏ ਪਿੰਡ ਵਿੱਚ ਕੁੱਤੇ ਦੇ ਵੱਢਣ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਪਿੰਡ ਦੇ ਸਾਰੇ ਕੁੱਤਿਆਂ ਦੀ ਉਨ੍ਹਾਂ ਦੇ ਮਾਲਕਾਂ ਨਾਲ ਫ਼ੋਟੋ ਖਿੱਚ ਕੇ ਕੁੱਤਿਆਂ ਲਈ ਇੱਕ ਪੱਟਾ ਤਿਆਰ ਕੀਤਾ ਜਾਵੇਗਾ, ਜਿਸ ਨੂੰ ਕੁੱਤੇ ਦੇ ਗਲੇ ਵਿੱਚ ਪਾਇਆ ਜਾਵੇਗਾ। ਇਸ ਬਾਰੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਕੁੱਤਿਆਂ ਦੇ ਵੱਢਣ ਦੇ ਮਾਮਲੇ ਕਾਫ਼ੀ ਵੱਧ ਗਏ ਹਨ ਤੇ ਜਦ ਵੀ ਕੋਈ ਕੁੱਤਾ ਕਿਸੇ ਨੂੰ ਵੱਢਦਾ ਹੈ ਤਾਂ ਇਹ ਨਹੀਂ ਪਤਾ ਚੱਲਦਾ ਕਿ ਪਿੰਡ ਵਿੱਚ ਕਿਸ ਦੇ ਕੁੱਤੇ ਨੇ ਵੱਢਿਆ ਹੈ। ਅਜਿਹਾ ਕਰਨ ਨਾਲ ਕੁੱਤੇ ਦੇ ਮਾਲਕ ਦੀ ਪਹਿਚਾਣ ਕੁੱਤੇ ਦੇ ਪਾਏ ਹੋਏ ਪੱਟੇ ਤੋਂ ਹੋ ਜਾਵੇਗੀ। ਜੇਕਰ ਉਹ ਕੁੱਤਾ ਕਿਸੇ ਨੂੰ ਵੰਡਦਾ ਹੈ ਤਾਂ ਕੁੱਤੇ ਦੀ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਪੀੜਤ ਵਿਅਕਤੀ ਦਾ ਇਲਾਜ ਕਰਾਵੇ।