ਵੱਧ ਰਹੀ ਗਰਮੀ ਨੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ, ਕਾਰੋਬਾਰ ਵੀ ਹੋਏ ਪ੍ਰਭਾਵਿਤ
🎬 Watch Now: Feature Video
ਜਲਧੰਰ: ਇੱਕ ਪਾਸੇ ਤਾਂ ਕੋਰੋਨਾ ਮਹਾਂਮਾਰੀ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕੀਤਾ ਹੋਇਆ ਹੈ। ਦੂਜੇ ਪਾਸੇ ਵੱਧ ਰਹੀ ਗਰਮੀ ਵੀ ਲੋਕਾਂ ਲਈ ਇਸ ਸਕੰਟ ਦੇ ਦੌਰ ਵਿੱਚ ਮੁਸੀਬਤ ਬਣ ਕੇ ਆਈ ਹੈ। ਜਲੰਧਰ ਵਿੱਚ ਵੱਧ ਰਹੀ ਗਰਮੀ ਕਾਰਨ ਰਿਕਸ਼ਾ ਚਾਲਕਾਂ ਅਤੇ ਰੇਹੜੀ ਫੜੀ ਲਗਾਉਣ ਵਾਲਿਆਂ ਦਾ ਕਾਰੋਬਾਰ ਗਰਮੀ ਕਾਰਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਗਾਹਕ ਪਹਿਲਾ ਹੀ ਕੋਰੋਨਾ ਕਾਰਨ ਘਰਾਂ 'ਚੋਂ ਨਹੀਂ ਨਿਕਲ ਰਹੇ। ਹੁਣ ਇਸ ਗਰਮੀ ਕਾਰਨ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਕਾਰੋਬਾਰ ਠੱਪ ਹੋਣ ਕੰਡੇ ਹੈ।