ETV Bharat / entertainment

ਅਮਰੀਕੀ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਆਯੁਸ਼ਮਾਨ ਖੁਰਾਨਾ ਦਾ ਲਾਈਵ ਸ਼ੋਅ, ਸਫਲਤਾਪੂਰਵਕ ਕੀਤੀ ਸਮਾਪਤੀ - AYUSHMANN KHURRANA

ਹਾਲ ਹੀ ਵਿੱਚ ਗਾਇਕ ਆਯੁਸ਼ਮਾਨ ਖੁਰਾਨਾ ਨੇ ਆਪਣੇ ਅਮਰੀਕੀ ਲਾਈਵ ਸ਼ੋਅ ਦੀ ਸਫ਼ਲਤਾਪੂਰਵਕ ਸਮਾਪਤੀ ਕੀਤੀ।

Ayushmann Khurrana
Ayushmann Khurrana (Instagram)
author img

By ETV Bharat Entertainment Team

Published : Nov 26, 2024, 5:18 PM IST

ਚੰਡੀਗੜ੍ਹ: ਹਿੰਦੀ ਸਿਨੇਮਾ ਦੀ ਦੁਨੀਆਂ 'ਚ ਸ਼ਾਨਦਾਰ ਪਹਿਚਾਣ ਅਤੇ ਮੁਕਾਮ ਸਥਾਪਿਤ ਕਰਨ ਵਿੱਚ ਕਾਮਯਾਬ ਰਹੇ ਹਨ ਅਦਾਕਾਰ ਆਯੁਸ਼ਮਾਨ ਖੁਰਾਨਾ, ਜੋ ਆਲਮੀ ਪੱਧਰ ਉੱਪਰ ਵੀ ਅੱਜਕੱਲ੍ਹ ਅਪਣੀ ਸਫ਼ਲ ਹੋਂਦ ਦਾ ਪ੍ਰਗਟਾਵਾ ਬਾਖੂਬੀ ਕਰਵਾ ਰਹੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸ ਵਜ਼ੂਦ ਦਾ ਹੀ ਭਲੀਭਾਂਤ ਇਜ਼ਹਾਰ ਕਰਵਾ ਰਹੀ ਹੈ ਉਨ੍ਹਾਂ ਦੀ ਮੌਜੂਦਾ ਅਮਰੀਕਾ ਫੇਰੀ, ਜਿਸ ਦੌਰਾਨ ਉਨਾਂ ਦੇ ਆਯੋਜਿਤ ਹੋ ਰਹੇ ਸ਼ੋਅਜ਼ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਉਕਤ ਦੌਰੇ ਹੀ ਵਾਸ਼ਿੰਗਟਨ ਦੇ ਕਰੀਟਰੇਟ ਪ੍ਰਫਾਰਮਿੰਗ ਆਰਟਸ ਐਂਡ ਈਵੇਂਟ ਸੈਂਟਰ ਵਿਖੇ ਹੋਇਆ ਉਨ੍ਹਾਂ ਦਾ ਲਾਈਵ ਸ਼ੋਅ ਲੋਕਪ੍ਰਿਅਤਾ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ, ਜਿਸ ਦੌਰਾਨ ਉਨਾਂ ਦੇ ਸ਼ਾਨਦਾਰ ਵਿਅਕਤੀਤਵ ਦਾ ਜਾਦੂ ਦਰਸ਼ਕਾਂ ਦੇ ਪੂਰੀ ਤਰ੍ਹਾਂ ਸਿਰ ਚੜ੍ਹ ਬੋਲਿਆ।

ਉੱਤਰੀ ਅਮਰੀਕਾ ਦੇ ਮੋਹਰੀ ਕਤਾਰ ਇੰਟਰਟੇਨਮੈਂਟ ਸ਼ੋਅਜ ਆਰਗੇਨਾਈਜਰਜ ਵਜੋਂ ਸ਼ੁਮਾਰ ਕਰਵਾਉਂਦੇ ਅਮਿਤ ਜੇਟਲੀ ਅਤੇ ਸਾਈ ਯੂਐਸਏ ਇੰਕ ਵੱਲੋਂ ਆਯੋਜਿਤ ਕੀਤੇ ਗਏ ਇਸ ਵੱਡਅਕਾਰੀ ਸ਼ੋਅ ਦਾ ਹਜ਼ਾਰਾਂ ਦੀ ਤਾਦਾਦ ਪੁੱਜੇ ਦਰਸ਼ਕਾਂ ਨੇ ਰੱਜਵਾਂ ਆਨੰਦ ਮਾਣਿਆ, ਜਿੰਨ੍ਹਾਂ ਵਿੱਚ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਹੋਰ ਬਹੁ-ਭਾਸ਼ਾਈ ਅਤੇ ਲਹਿੰਦੇ ਪੰਜਾਬ ਮੂਲ ਦੇ ਦਰਸ਼ਕ ਵੀ ਸ਼ਰੀਕ ਰਹੇ।

ਯੂਨਾਈਟਿਡ ਅਸਟੇਟ ਦੇ ਵੱਡੇ ਸ਼ੋਅਜ਼ ਵਜੋਂ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਇਸ ਲਾਈਵ ਸ਼ੋਅ ਦੁਆਰਾ ਆਯੁਸ਼ਮਾਨ ਖੁਰਾਣਾ ਵੱਲੋਂ ਅਪਣੀ ਬਹੁ-ਪੱਖੀ ਗਾਇਨ ਸਕਿੱਲ ਦਾ ਵੀ ਖੁੱਲ੍ਹ ਕੇ ਮੁਜ਼ਾਹਰਾ ਦਰਸ਼ਕਾਂ ਨੂੰ ਕਰਵਾਇਆ ਗਿਆ, ਜਿੰਨ੍ਹਾਂ ਦੀਆਂ ਬਹੁ-ਆਯਾਮੀ ਸਮਰੱਥਾਵਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ।

ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ 'ਡ੍ਰੀਮ ਗਰਲ 2' ਸਮੇਤ ਕਈ ਅਹਿਮ ਫਿਲਮਾਂ ਕਰ ਚੁੱਕੇ ਇਹ ਪ੍ਰਤਿਭਾਵਾਨ ਅਤੇ ਡੈਸ਼ਿੰਗ ਅਦਾਕਾਰ ਜਲਦ ਹੀ ਸ਼ੁਰੂ ਹੋਣ ਜਾ ਰਹੀ ਬਹੁ-ਚਰਚਿਤ ਸੀਕਵਲ ਫਿਲਮ 'ਬਾਰਡਰ 2' ਦਾ ਅਤਿ ਪ੍ਰਭਾਵੀ ਹਿੱਸਾ ਬਣਨ ਜਾ ਰਹੇ ਹਨ, ਜਿਸ ਦਾ ਨਿਰਮਾਣ ਟੀ-ਸੀਰੀਜ਼, ਜਦਕਿ ਨਿਰਦੇਸ਼ਨ ਅਨੁਰਾਗ ਸਿੰਘ ਦੁਆਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.