ਹਾਈ ਕੋਰਟ ਨੇ ਆਪਣੇ ਫੈਸਲੇ ਦੌਰਾਨ ਕਿਹਾ, ਮਾਂ ਦੀ ਮਮਤਾ ਦਾ ਕੋਈ ਬਦਲ ਨਹੀਂ
🎬 Watch Now: Feature Video
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਇੱਕ ਮਾਂ ਦੀ ਪੀਟਸ਼ਨ 'ਤੇ ਫੈਸਲਾ ਕਰਦੇ ਹੋਏ ਕਿਹਾ ਕਿ ਮਾਂ ਦੀ ਮਮਤਾ ਕੋਈ ਬਦਲ ਨਹੀ ਸਕਦਾ। ਅਦਾਲਤ ਨੇ ਇਹ ਟਿਪਣੀ ਇੱਕ ਮਾਂ ਵੱਲੋਂ ਆਪਣੀ ਬੱਚੀ ਦੀ ਸੁਪਰਦਗੀ ਦੀ ਮੰਗ ਕਰਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੀਤੀ ਗਈ। ਅਦਾਲਤ ਨੇ ਕਿਹਾ ਕਿ ਮਾਂ ਦੇ ਪਾਲਣ ਪੋਸ਼ਣ, ਸੁਰੱਖਿਆ ਅਤੇ ਦੇਖ-ਭਾਲ ਦੇ ਸਾਹਮਣੇ ਕੋਈ ਵੀ ਉਪਾਅ ਟਿੱਕ ਨਹੀਂ ਸਕਦਾ ਹੈ। ਜੱਜ ਏ.ਕੇ ਤਿਆਗੀ ਨੇ ਸੁਣਵਾਈ ਦੌਰਾਨ ਬੱਚੀ ਦੀ ਸੁਪਰਦਗੀ ਮਾਂ ਨੂੰ ਸੌਂਪ ਦਿੱਤੀ ਅਤੇ ਪਿਤਾ ਨੂੰ ਹਫ਼ਤੇ ਵਿੱਚ ਇੱਕ ਬੱਚੀ ਨੂੰ ਮਿਲ ਸਕਦਾ ਹੈ।