ਸਿਹਤਮੰਦ ਜੀਵਨ ਜਿਊਣ ਲਈ ਸਰੀਰ ਦੇ ਹਰ ਅੰਗ ਨੂੰ ਸਹੀ ਢੰਗ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ। ਦਿਲ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਅੱਜ-ਕੱਲ੍ਹ ਬਦਲਦੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਆਧੁਨਿਕ ਜੀਵਨ ਸ਼ੈਲੀ ਕਾਰਨ ਛੋਟੀ ਉਮਰ ਵਿੱਚ ਹੀ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਲੋਕ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਅਮਰੀਕਾ ਦੀ ਤੁਲੇਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਸ ਸਮੱਸਿਆ ਦਾ ਇੱਕ ਆਸਾਨ ਹੱਲ ਲੱਭਿਆ ਹੈ। "ਸਟੇਅਰ ਕਲਾਇਬਿੰਗ ਅਤੇ ਕਾਰਡੀਓਵੈਸਕੁਲਰ ਡਿਜ਼ੀਜ਼ ਰਿਸਕ: ਏ ਕੋਹੋਰਟ ਸਟੱਡੀ ਆਫ਼ 445,000 ਐਡਲਟਸ" ਸਿਰਲੇਖ ਵਾਲਾ ਇੱਕ ਅਧਿਐਨ ਅਮਰੀਕਨ ਹਾਰਟ ਐਸੋਸੀਏਸ਼ਨ (JAHA) ਦੇ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।
ਹਰ ਰੋਜ਼ ਕਿੰਨੀਆਂ ਪੌੜੀਆਂ ਚੜ੍ਹਨਾ ਫਾਇਦੇਮੰਦ?
ਯੂਨੀਵਰਸਿਟੀ ਦੇ ਖੋਜਕਾਰਾਂ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਜੇਕਰ ਤੁਸੀਂ ਹਰ ਰੋਜ਼ ਸਿਰਫ਼ 50 ਪੌੜੀਆਂ ਚੜ੍ਹਦੇ ਹੋ ਤਾਂ ਦਿਲ ਦੇ ਰੋਗਾਂ ਦਾ ਖ਼ਤਰਾ 20 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਯੂਕੇ ਬਾਇਓਬੈਂਕ ਦੁਆਰਾ 4.5 ਲੱਖ ਲੋਕਾਂ ਦੀਆਂ ਆਦਤਾਂ, ਸਿਹਤ ਸਥਿਤੀਆਂ, ਪਰਿਵਾਰਕ ਮੈਂਬਰਾਂ ਦੇ ਸਿਹਤ ਇਤਿਹਾਸ ਆਦਿ ਨੂੰ ਇਕੱਠਾ ਕਰਕੇ ਵਿਸ਼ਲੇਸ਼ਣ ਕੀਤਾ ਗਿਆ। ਇਸ ਤੋਂ ਇਲਾਵਾ, ਖੋਜਕਰਤਾ ਦੱਸਦੇ ਹਨ ਕਿ ਪੌੜੀਆਂ ਚੜ੍ਹਨਾ ਸਰੀਰ ਵਿੱਚ ਮਹੱਤਵਪੂਰਣ ਲਿਪਿਡਜ਼ ਦੇ ਕੰਮ ਨੂੰ ਬਿਹਤਰ ਬਣਾਉਣ ਅਤੇ ਦਿਲ ਅਤੇ ਫੇਫੜਿਆਂ ਨੂੰ ਥੋੜ੍ਹੇ ਸਮੇਂ ਵਿੱਚ ਸਿਹਤਮੰਦ ਬਣਾਉਣ ਦਾ ਇੱਕ ਵਧੀਆ ਤਰੀਕਾ ਹੈ। ਖੋਜਕਾਰਾਂ ਨੇ ਸੁਝਾਅ ਦਿੱਤਾ ਹੈ ਕਿ ਜੋ ਲੋਕ ਜ਼ਿਆਦਾ ਕਸਰਤ ਨਹੀਂ ਕਰਦੇ ਹਨ, ਉਹ ਵੀ ਰੋਜ਼ਾਨਾ ਪੌੜੀਆਂ ਚੜ੍ਹ ਕੇ ਆਪਣੇ ਦਿਲ ਦੀ ਰੱਖਿਆ ਕਰ ਸਕਦੇ ਹਨ।
ਦਿਲ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਰਹਿਣ ਲਈ ਸਿਰਫ਼ ਪੌੜੀਆਂ ਚੜ੍ਹਨਾ ਹੀ ਨਹੀਂ ਸਗੋਂ ਖੁਰਾਕ ਦੀਆਂ ਸਾਵਧਾਨੀਆਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਭਾਰ ਨੂੰ ਕੰਟਰੋਲ 'ਚ ਰੱਖਣਾ ਖਾਸ ਤੌਰ 'ਤੇ ਜ਼ਰੂਰੀ ਹੈ।
- ਮਾਹਿਰਾਂ ਦਾ ਕਹਿਣਾ ਹੈ ਕਿ ਬਲੱਡ ਸ਼ੂਗਰ ਲੈਵਲ ਅਤੇ ਬੀਪੀ ਦੀ ਨਿਯਮਤ ਜਾਂਚ ਕਰਨੀ ਚਾਹੀਦੀ ਹੈ। ਜੇਕਰ ਕੋਈ ਉਤਰਾਅ-ਚੜ੍ਹਾਅ ਆਉਂਦਾ ਹੈ ਤਾਂ ਡਾਕਟਰ ਦੀ ਸਲਾਹ ਅਨੁਸਾਰ ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
- ਸਾਡੇ ਵਿੱਚੋਂ ਬਹੁਤ ਸਾਰੇ ਸਨੈਕਸ ਅਤੇ ਤੇਲ ਨਾਲ ਸਬੰਧਤ ਪਦਾਰਥਾਂ ਦੇ ਸ਼ੌਕੀਨ ਹਨ। ਪਰ ਜੇ ਇਨ੍ਹਾਂ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ, ਤਾਂ ਇਸ ਨਾਲ ਭਾਰ ਵਧੇਗਾ ਅਤੇ ਦਿਲ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਅਜਿਹੇ ਭੋਜਨਾਂ ਦਾ ਸੇਵਨ ਸੀਮਿਤ ਮਾਤਰਾ ਵਿੱਚ ਕਰਨਾ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਪਾਸੇ ਰੱਖਣਾ ਬਿਹਤਰ ਹੈ।
- ਕਈ ਅਧਿਐਨਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਲੋਕ ਸਹੀ ਸਰੀਰਕ ਗਤੀਵਿਧੀ ਕੀਤੇ ਬਿਨ੍ਹਾਂ ਘੰਟਿਆਂ ਬੱਧੀ ਬੈਠਦੇ ਹਨ, ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਸਮਝਾਇਆ ਜਾਂਦਾ ਹੈ ਕਿ ਸਰੀਰ ਨੂੰ ਲੋੜੀਂਦੀ ਕਸਰਤ ਕਰਨ ਲਈ ਧਿਆਨ ਰੱਖਣਾ ਚਾਹੀਦਾ ਹੈ।
- ਮਾਹਿਰਾਂ ਦਾ ਕਹਿਣਾ ਹੈ ਕਿ ਮਾਨਸਿਕ ਸਮੱਸਿਆਵਾਂ ਦਾ ਵੀ ਦਿਲ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਧਿਆਨ, ਯੋਗਾ ਅਤੇ ਸਾਹ ਲੈਣ ਦੀਆਂ ਕਸਰਤਾਂ ਮਨ ਨੂੰ ਸ਼ਾਂਤ ਰੱਖਣ ਵਿੱਚ ਮਦਦ ਕਰਦੀਆਂ ਹਨ।
ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।
ਇਹ ਵੀ ਪੜ੍ਹੋ:-
- ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ 'ਚ ਨੀਂਦ ਦੀ ਕਮੀ ਬਣ ਸਕਦੀ ਹੈ ਕਈ ਗੰਭੀਰ ਬਿਮਾਰੀਆਂ ਦਾ ਕਾਰਨ, ਬਚਾਅ ਲਈ ਵਰਤੋ ਇਹ 6 ਸਾਵਧਾਨੀਆਂ
- ਸਰੀਰ ਦੀ ਕੰਮਜ਼ੋਰੀ ਬਣ ਸਕਦੀ ਹੈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਕਾਰਨ, ਕਰੋ ਇਹ 4 ਯੋਗ ਆਸਣ, ਮਿਲਣਗੇ ਕਈ ਲਾਜਵਾਬ ਫਾਇਦੇ
- ਸ਼ੂਗਰ ਕਾਰਨ ਸੈਕਸ ਲਾਈਫ ਹੋ ਸਕਦੀ ਹੈ ਖਰਾਬ, ਜਾਣੋ ਇਸ ਬਿਮਾਰੀ ਨਾਲ ਵੀ ਸੈਕਸ ਲਾਈਫ ਨੂੰ ਬਰਕਰਾਰ ਰੱਖਣ ਦਾ ਤਰੀਕਾ