ਅੰਮ੍ਰਿਤਸਰ 'ਚ ਮੀਂਹ ਨੇ ਕੀਤਾ ਮੰਦੜਾ ਹਾਲ, ਦੋ ਦਿਨ ਤੋਂ ਨਹੀਂ ਹੋਏ ਸੂਰਜ ਦੇਵਤਾ ਦੇ ਦਰਸ਼ਨ - ਬਾਰਿਸ਼ ਦਾ ਪਾਣੀ ਖੜਾ ਹੋਣ ਕਰਕੇ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਪਿਛਲੇ ਤਿੰਨ ਦਿਨ ਤੋਂ ਬਾਰਿਸ਼ ਲਗਾਤਾਰ ਹੋ ਰਹੀ ਹੈ। ਬਾਰਿਸ਼ ਦੇ ਚਲਦਿਆਂ ਅੰਮ੍ਰਿਤਸਰ ਦੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ। ਉਥੇ ਹੀ ਆਮ ਲੋਕਾਂ ਦੇ ਜਨਜੀਵਨ 'ਤੇ ਇਸਦਾ ਅਸਰ ਵੇਖਣ ਨੂੰ ਮਿਲਿਆ। ਦਿਹਾੜੀਦਾਰ ਅਤੇ ਮਜ਼ਦੂਰ ਦਾ ਕੰਮਕਾਜ ਠੱਪ ਹੋਕੇ ਰਹਿ ਗਿਆ ਹੈ। ਸੜਕਾਂ ਉੱਤੇ ਬਾਰਿਸ਼ ਦਾ ਪਾਣੀ ਖੜਾ ਹੋਣ ਕਰਕੇ ਚੱਲਦੇ ਲੋਕਾਂ ਦੇ ਮਨਾ ਵਿਚ ਪ੍ਰਸ਼ਾਸ਼ਨ ਦੇ ਖਿਲਾਫ਼ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਦੁਕਾਨਦਾਰ ਤੇ ਆਮ ਲੋਕਾਂ ਨੇ ਕਿਹਾ ਕਿ ਲਗਾਤਾਰ ਤਿੰਨ ਦਿਨ ਤੋਂ ਬਰਸਾਤ ਹੋ ਰਹੀ ਹੈ, ਜਿਸਦੇ ਚਲਦੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਕਾਰੋਬਾਰ ਠੱਪ ਹੋਇਆ ਪਿਆ।