ਧਾਰੀਵਾਲ ’ਚ ਹੈਲਥ ਵਰਕਰਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ - ਹੜਤਾਲ ਤੀਜੇ ਦਿਨ ਵੀ ਜਾਰੀ
🎬 Watch Now: Feature Video
ਗੁਰਦਾਸਪੁਰ: ਧਾਰੀਵਾਲ ਵਿਖੇ ਮੈਡੀਕਲ ਲੈਬ ਟੈਕਨੀਸੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ 28 ਜੂਨ ਤੋਂ ਲੈਕੇ 30 ਜੂਨ ਤੱਕ ਰੋਜ਼ਾਨਾ 2 ਘੰਟੇ ਦੀ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਹੋਈ ਹੈ ਜਿਸਦੇ ਚਲਦੇ ਤੀਸਰੇ ਦਿਨ ਵੀ ਮੈਡੀਕਲ ਲੈਬ ਟੈਕਨੀਸੀਅਨਾਂ ਦੇ ਵੱਲੋਂ ਸਿਵਲ ਹਸਪਤਾਲ ਧਾਰੀਵਾਲ ਵਿਖੇ ਹੜਤਾਲ ਕਰਦੇ ਹੋਏ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਾਡੀ ਕੈਟਾਗਰੀ ਨੇ ਮੋਹਰੀ ਹੋ ਕੇ ਕੰਮ ਕੀਤਾ ਅਤੇ ਸਾਡੀ ਕੈਟਾਗਰੀ ਨੂੰ ਸਰਕਾਰ ਨੇ ਪਹਿਲੇ ਨੰਬਰ ਦਾ ਖਿਤਾਬ ਵੀ ਦਿੱਤਾ, ਪਰ 6ਵੇਂ ਪੇ-ਕਮਿਸ਼ਨ ਦੇ ਵਿੱਚ ਸਰਕਾਰ ਨੇ ਸਾਡੇ ਕਰਮਚਾਰੀਆਂ ਨਾਲ ਬਹੁਤ ਨਾ-ਇਨਸਾਫੀ ਕੀਤੀ ਹੈ ਜਿਸ ਕਾਰਨ ਸਾਡੇ ਵਿੱਚ ਰੋਸ ਹੈ।