ਕਿਸਾਨ ਅੰਦੋਲਨ ਦੇ ਉਮੀਦਵਾਰ ਇੰਦਰਪਾਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਗੁਰਨਾਮ ਚੜੂਨੀ - ਪੰਜਾਬ ਵਿਧਾਨ ਸਭਾ ਚੋਣਾਂ
🎬 Watch Now: Feature Video
ਗੁਰਦਾਸਪੁਰ: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵਲੋਂ ਸਮਾਗਮਾਂ ਵਿੱਚ ਹਿੱਸੇ ਲਏ ਜਾ ਰਹੇ ਹਨ। ਇਸੇ ਤਹਿਤ ਸਿਆਸੀ ਆਗੂ ਗੁਰਨਾਮ ਸਿੰਘ ਚੜੂਨੀ ਗੁਰਦਾਸਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸੰਯੁਕਤ ਸੰਘਰਸ਼ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਇੰਦਰਪਾਲ ਸਿੰਘ ਬੈਂਸ ਦੇ ਹੱਕ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਇੰਦਰਪਾਲ ਨੇ ਪੁਲਿਸ ਦੀਆਂ ਲਾਠੀਆਂ ਅਤੇ ਜਾਨ ਦੀ ਪ੍ਰਵਾਹ ਕੀਤੇ ਬਗੈਰ ਬੈਰੀਅਰ ਹਟਾਏ ਸਨ। ਟਰੱਕ ਚੋਂ ਛਾਲ ਮਾਰਦੇ ਦੀ ਵੀਡੀਓ ਪੂਰੀ ਦੁਨੀਆਂ ਨੇ ਦੇਖੀ ਸੀ। ਉੱਥੇ ਹੀ, ਗੁਰਨਾਮ ਸਿੰਘ ਨੇ ਕਿਹਾ ਕਿ ਕਿਸਾਨ ਚੋਣ ਮੈਦਾਨ ਵਿੱਚ ਇਕ ਮਕਸਦ ਲੈ ਕੇ ਆਏ ਹਨ, ਕਿਉਕਿ ਸਾਲਾਂ ਤੋਂ ਰਾਜਨੀਤੀ ਵਿੱਚ ਰਾਜਨੇਤਾਵਾਂ ਨੇ ਲੁੱਟਿਆ ਹੈ ਅਤੇ ਪੰਜਾਬ ਦਾ ਹਰ ਵਰਗ ਵੱਖ-ਵੱਖ ਮੁਦਿਆਂ ਉੱਤੇ ਦੁਖੀ ਹੈ। ਆਮ ਲੋਕਾਂ ਦੀਆਂ ਮੰਗਾ ਨੂੰ ਲੈਕੇ, ਜਿੱਥੇ ਕਿਸਾਨ ਅੰਦੋਲਨ ਲੜਿਆ ਗਿਆ ਸੀ, ਉਥੇ ਹੀ ਹੁਣ ਚੋਣ ਮੈਦਾਨ ਵਿੱਚ ਵੀ ਨਵਾਂ ਬਦਲਾਅ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਹਰ ਸਮਾਜ ਸੇਵੀ ਅਤੇ ਪੰਜਾਬੀ ਗਾਇਕ ਨੂੰ ਅਪੀਲ ਕੀਤੀ ਕਿ ਜਿਵੇਂ ਅੰਦੋਲਨ ਵਿੱਚ ਉਨ੍ਹਾਂ ਨੇ ਸਾਥ ਦਿੱਤਾ ਸੀ, ਉਵੇਂ ਹੀ ਹੁਣ ਕਿਸਾਨਾਂ ਦਾ ਚੋਣ ਮੈਦਾਨ ਵਿੱਚ ਵੀ ਸਾਥ ਦੇਣ।