ਗੁਰਦਾਸਪੁਰ ਪੁਲਿਸ ਨੇ 2 ਵਿਅਕਤੀਆਂ ਅਤੇ ਇੱਕ ਮਹਿਲਾ ਨੂੰ ਨਾਜਾਇਜ਼ ਸ਼ਰਾਬ ਸਮੇਤ ਕੀਤਾ ਗ੍ਰਿਫ਼ਤਾਰ - ਨਾਜਾਇਜ਼ ਸ਼ਰਾਬ ਦਾ ਧੰਦਾ
🎬 Watch Now: Feature Video
ਗੁਰਦਾਸਪੁਰ: ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰ ਕੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 2 ਵਿਅਕਤੀਆਂ ਅਤੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 2 ਵਿਅਕਤੀਆਂ ਕੋਲੋਂ 75 ਹਜ਼ਾਰ ਐਮ.ਐਲ ਅਤੇ ਮਹਿਲਾਂ ਤੋਂ 1 ਲੱਖ 20 ਹਜ਼ਾਰ ਐਮ.ਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਐਸਐਚਓ ਜਤਿੰਦਰ ਪਾਲ ਨੇ ਦੱਸਿਆ ਕਿ ਪੁਲਿਸ ਨੇ ਜਤਿੰਦਰ ਸਿੰਘ ਉਰਫ ਹੈਪੀ ਵਾਸੀ ਸਿੱਧਵਾਂ ਜਮਿਤਾ ਨੂੰ 30 ਹਜ਼ਾਰ ਐਮ.ਐਲ ਅਤੇ ਪਿੰਡ ਬੋਪਾਰਾਏ ਤੋਂ ਸੂਆ ਪੁੱਲੀ ਤੋਂ ਕਰਨਬੀਰ ਸਿੰਘ ਉਰਫ ਘੁੱਲਾ ਵਾਸੀ ਖਹਿਰਾ ਕੋਟਲੀ ਨੂੰ 45 ਹਜ਼ਾਰ ਐਮ.ਐਲ ਤੇ ਰੇਖਾ ਪਤਨੀ ਜਸਵਿੰਦਰ ਕੁਮਾਰ ਵਾਸੀ ਭੱਠਾ ਕਲੋਨੀ ਹਰਦੋਬਥਵਾਲਾ ਨੂੰ 1 ਲੱਖ 20 ਹਜ਼ਾਰ ਐਮ.ਐਲ ਨਾਜਾਇਜ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ।