ਕਾਨਿਆ ਵਾਲੀ ਛੱਤ ਹੇਠ ਰਹਿਣ ਲਈ ਮਜ਼ਬੂਰ ਇਹ ਬਜ਼ੁਰਗ
🎬 Watch Now: Feature Video
ਤਰਨਤਾਰਨ: ਸਰਕਾਰਾਂ ਨੇ ਗ਼ਰੀਬ ਲੋਕਾਂ ਨੂੰ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਹਨ, ਪਰ ਇਹਨਾਂ ਦਾਅਵਿਆਂ ਦੀ ਪੋਲ ਹਲਕਾ ਬਾਬਾ ਬਕਾਲਾ ਦਾ ਪਿੰਡ ਨਾਗੋਕੇ ਵਿੱਚ ਖੋਲਦੀ ਜਾਪੀ, ਜਿੱਥੇ ਇੱਕ ਬਜ਼ੁਰਗ ਜੋੜਾਂ ਵਰ੍ਹਦੇ ਮੀਂਹ 'ਚ ਪਰਿਵਾਰ ਸਮੇਤ ਕਾਨਿਆਂ ਵਾਲੀ ਛੱਤ ਹੇਠਾਂ ਰਹਿਣ ਲਈ ਮਜ਼ਬੂਰ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਵਰਨ ਸਿੰਘ ਤੇ ਨਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਜਿਆਦਾਤਰ ਬਿਮਾਰ ਰਹਿੰਦਾ ਹੈ। ਦਿਹਾੜੀਆਂ ਕਰਕੇ ਬਜ਼ੁਰਗ ਮਾਤਾ ਪਿਤਾ ਦੋ ਵਕਤ ਦੀ ਰੋਟੀ ਤਾਂ ਰੁੱਖੀ ਮਿੱਸੀ ਖਾ ਰਿਹਾ ਹੈ, ਪਰ ਬਜ਼ੁਰਗ ਜੋੜੇ ਕੋਲ ਆਪਣੇ ਘਰ ਦੀ ਜਗ੍ਹਾ ਨਾ ਹੋਣ ਕਾਰਨ ਉਹ ਪਿੰਡ ਤੋਂ ਹੀ ਕਿਸੇ ਵੱਲੋਂ ਦਾਨ ਕੀਤੀ ਹੋਈ ਤਿੰਨ ਮਰਲਿਆ ਦੀ ਜਗ੍ਹਾ 'ਚ ਕਾਨਿਆ ਵਾਲੀ ਛੱਤ ਹੇਠ ਰਹਿਣ ਲਈ ਮਜ਼ਬੂਰ ਹਨ। ਦੋ ਦਿਨਾਂ ਤੋਂ ਆ ਰਹੇ ਮੀਂਹ ਕਾਰਨ ਬਹੁਤ ਚੋਂਦੀ ਹੈ, ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ। ਅੰਤ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਪਾਸੋਂ ਮਦਦ ਦੀ ਗੁਹਾਰ ਲਗਾਈ।