ਪੰਜ ਲੱਖ ਰਿਸ਼ਵਤ ਮਾਮਲਾ: ਸੀਬੀਆਈ ਅਦਾਲਤ ਨੇ ਭਗਵਾਨ ਸਿੰਘ ਨੂੰ ਦਿੱਤੀ ਜਮਾਨਤ - ਪੰਜ ਲੱਖ ਰਿਸ਼ਵਤ ਮਾਮਲਾ: ਸੀਬੀਆਈ ਅਦਾਲਤ ਨੇ ਭਗਵਾਨ ਸਿੰਘ ਨੂੰ ਦਿੱਤੀ ਜਮਾਨਤ
🎬 Watch Now: Feature Video
ਚੰਡੀਗੜ੍ਹ: ਪੰਜ ਲੱਖ ਦੇ ਰਿਸ਼ਵਤ ਮਾਮਲੇ ਵਿੱਚ ਮਨੀਮਾਜਰਾ ਦੀ ਸਾਬਾਕ ਥਾਣਾ ਮੁਖੀ ਜਸਵਿੰਦਰ ਕੌਰ ਦੇ ਸਾਥੀ ਭਗਵਾਨ ਸਿੰਘ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ। ਭਗਵਾਨ ਸਿੰਘ ਦੇ ਪੱਖ ਨੇ ਅਦਾਲਤ ਨੂੰ ਕਿਹਾ ਕਿ ਸੀਬੀਆਈ ਨੇ ਉਸ ਨੂੰ ਇਸ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਨਾਲ ਸਾਰੇ ਸਬੂਤ ਸੀਬੀਆਈ ਕੋਲ ਹਨ ਅਤੇ ਉਨ੍ਹਾਂ ਨੂੰ ਹੋਰ ਹਿਰਾਸਤ ਵਿੱਚ ਰੱਖਣ ਦੀ ਲੋੜ ਨਹੀਂ ਹੈ।