ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੋਂ ਤੰਗ ਹੋ ਲੋਕਾਂ ਨੇ ਚੁੱਕਿਆ ਇਹ ਕਦਮ - poor performance of the police administration
🎬 Watch Now: Feature Video
ਜਲੰਧਰ: ਫਿਲੌਰ ਦੇ ਮੁਹੱਲਾ ਸੰਤੋਖਪੁਰਾ ਦੇ ਨਿਵਾਸੀਆਂ ਨੇ ਸ਼ਹਿਰ ਦੀਆਂ ਸੱਮਸਿਆਵਾਂ ਨੂੰ ਹੱਲ ਕਰਵਾਉਣ ਦੇ ਵਾਸਤੇ "ਲੋਕਾਂ ਦੀ ਆਵਾਜ਼" ਨਾਮਕ ਸੰਸਥਾ ਦਾ ਸੰਗਠਨ ਕੀਤਾ ਗਿਆ ਹੈ। ਬਹੁਤ ਸਮੇਂ ਤੋਂ ਮੁਹੱਲਾ ਸੰਤੋਖਪੁਰਾ ਦੀ ਨਿਵਾਸੀਆਂ ਦੀਆਂ ਸਮੱਸਿਆਵਾਂ ਵੱਲ ਕੋਈ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਤੇ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਹੀ ਨਾ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਰਿਹਾ ਹੈ ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਆਪਣੇ ਅਤੇ ਆਪਣੇ ਲੋਕਾਂ ਦੀ ਰਾਖੀ ਦੇ ਲਈ ਇਸ ਸੰਸਥਾ ਦਾ ਸੰਗਠਨ ਕੀਤਾ ਹੈ। ਇਸ ਸੰਗਠਨ ਦੀ ਪ੍ਰਧਾਨਗੀ ਹੰਸਰਾਜ ਵੱਲੋਂ ਕੀਤੀ ਗਈ ਅਤੇ ਕਾਮਰੇਡ ਜਰਨੈਲ ਸਿੰਘ ਨੇ ਵੀ ਮੁੱਖ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਸੰਤੋਖਪੁਰਾ ਦੇ ਨਿਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾਵੇਗਾ।