ਕਿਸਾਨਾਂ ਨੇ ਜੀਓ ਟਾਵਰਾਂ ਨੂੰ ਜੜੇ ਜਿੰਦਰੇ, ਕੇਂਦਰ ਵਿਰੁੱਧ ਕੀਤੀ ਨਾਅਰੇਬਾਜ਼ੀ
🎬 Watch Now: Feature Video
ਤਲਵੰਡੀ ਸਾਬੋ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋ ਸੰਘਰਸ਼ ਨੂੰ ਹੋਰ ਦਿਨੋ-ਦਿਨ ਤੇਜ਼ ਕੀਤਾ ਜਾ ਰਿਹਾ ਹੈ। ਤਲਵੰਡੀ ਸਾਬੋ ਦੇ ਪਿੰਡਾਂ ਨੰਗਲਾ ਅਤੇ ਨਥੇਹਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਰੀਲਾਇੰਸ ਜੀੳ ਟਾਵਰਾਂ ਨੂੰ ਜਿੰਦਰੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੇ ਟਾਵਰਾਂ ਉੱਤੇ ਆਪਣਾ ਝੰਡਾਂ ਲਗਾ ਕੇ ਵਿਰੋਧ ਜਾਹਰ ਕਿਤਾ। ਕਿਸਾਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਕਾਰਪੋਰੇਟ ਸੈਕਟਰਾਂ ਦੇ ਸੀਮ ਕਿਸੇ ਹੋਰ ਕੰਪਨੀ ਵਿੱਚ ਤਬਦੀਲ ਕਰਵਾਉਣ ਅਤੇ ਕਿਸਾਨ ਰਿਲਾਇੰਸ ਪੰਪ ਤੋਂ ਪੈਟਰੋਲ ਅਤੇ ਡੀਜ਼ਲ ਨਾ ਪਵਾਉਣ, ਜਿਸ ਨਾਲ ਸਰਕਾਰ ਅਤੇ ਅੰਬਾਨੀ ਅੰਡਾਨੀਆਂ ਨੂੰ ਪਤਾ ਲੱਗ ਸਕੇ ਕਿ ਕਿਸਾਨਾਂ ਦੀ ਜ਼ਮੀਨਾਂ ਤੇ ਨਜ਼ਰ ਰੱਖਣ ਦਾ ਕੀ ਨਤੀਜ਼ਾ ਹੁੰਦਾ ਹੈ। ਕੇਂਦਰ ਸਰਕਾਰ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਹੈ, ਉੱਦੇੋ ਤੱਕ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣੇਆਂ ਦਾ ਵਿਰੋਧ ਜਾਰੀ ਰਹੇਗਾ।