5 ਹਜ਼ਾਰ ਬੱਚਿਆਂ ਦੀ ਫੀਸ ਭਰ ਰਿਹੈ ਐਜੂਕੇਟ ਪੰਜਾਬ ਪ੍ਰੋਜੈਕਟ ਟਰੱਸਟ - ਐਜੂਕੇਟ ਪੰਜਾਬ ਪ੍ਰੋਜੈਕਟ ਟਰੱਸਟ
🎬 Watch Now: Feature Video
ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਨੂੰ ਲੋੜਵੰਦ ਬੱਚਿਆਂ ਦੀ ਪੜਾਈ ਲਈ ਜਾਗਰੂਕ ਕਰਨ ਲਈ ਕੈਪ ਲਾਉਣ ਆਏ ਐਜੁਕੇਟ ਪੰਜਾਬ ਪ੍ਰੋਜੈਕਟ ਟਰਸੱਟ ਲੁਧਿਆਣਾ ਦੇ ਵਲੰਟੀਅਰ ਭਾਈ ਅਮਰੀਕ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਕਿਹਾ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਟਰਸੱਟ ਦਾ ਆਰੰਭ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਨੇ ਲੋੜਵੰਦ ਗੁਰਸਿੱਖ ਬੱਚਿਆਂ ਨੂੰ ਪੜ੍ਹਾਈ ਕਰਾਉਣ ਦੇ ਮਕਸਦ ਨਾਲ ਖੋਲ੍ਹਿਆ ਗਿਆ ਤਾਂ ਜੋ ਵਧੀਆ ਪੜ੍ਹ ਲਿਖ ਕੇ ਸਿੱਖ ਬੱਚੇ ਡਾਕਟਰ, ਵਕੀਲ,ਜੱਜ ਤੇ ਹੋਰ ਉੱਚ ਅਹੁਦਿਆਂ 'ਤੇ ਪਹੁੰਚ ਸਕਣ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਇਸ ਸਮੇਂ 5 ਹਜ਼ਾਰ ਦੇ ਕਰੀਬ ਬੱਚਿਆਂ ਦੀਆਂ ਫੀਸਾਂ ਭਰੀਆਂ ਜਾ ਰਹੀਆਂ ਹਨ, ਜਿਸ ਦਾ 40 ਤੋਂ 50 ਲੱਖ ਸਾਲਾਨਾ ਖਰਚ ਆਉਂਦਾ ਹੈ।