ਪੰਜਾਬ 'ਚ ਡੇਰਾਵਾਦ ਸਿਆਸਤ ਦੀ ਦੇਣ: ਜਥੇਦਾਰ - politics
🎬 Watch Now: Feature Video
ਅੰਮ੍ਰਿਤਸਰ: ਡੇਰਾ ਮੁੱਖੀ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ਕਰਨ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਰਿਪੋਰਟ ਤਿਆਰ ਕਰ ਲਈ ਹੈ ਜਿਸ ਵਿੱਚ ਡੇਰਾ ਵਾਦ ਦਾ ਹੀ ਨਾਮ ਆ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਥੇ ਹੀ ਉਹਨਾਂ ਨੇ ਕਿਹਾ ਕੇ ਡੇਰਾ ਵਾਦ ਸਿਆਸਤ ਦੀ ਦੇਣ ਹੈ ਤੇ ਰਾਜਨੀਤੀ ’ਚ ਆਉਣ ਲਈ ਡੇਰਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਧਾਰਮਿਕ ਦੰਗੇ ਕਰਵਾਉਣ ਵਾਲਾ ਕੰਮ ਹੈ।