ਓਮ ਪ੍ਰਕਾਸ਼ ਸੋਨੀ ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲੈਬ ਤੇ ਇੱਕ ਸਿਟੀ ਸਕੈਨ ਮਸ਼ੀਨ ਦੀ ਕੀਤੀ ਸ਼ੁਰੁਆਤ
🎬 Watch Now: Feature Video
ਅੰਮ੍ਰਿਤਸਰ: ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਜਾਇਜ਼ਾ ਲਿਆ। ਉੱਥੇ ਹੀ ਉਨ੍ਹਾਂ ਨੇ ਓਮੀਕ੍ਰੋਨ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇੱਕ ਲੈਬ ਤੇ ਇੱਕ ਸਿਟੀ ਸਕੈਨ ਮਸ਼ੀਨ ਦੀ ਸ਼ੁਰੁਆਤ ਕੀਤੀ ਗਈ, ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਹ ਜੋ ਲੈਬ ਅਤੇ ਸਿਟੀ ਸਕੈਨ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਕੀਤੀ ਗਈ ਹੈ, ਇਸ ਨਾਲ 70 ਪ੍ਰਤੀਸ਼ਤ ਦੇ ਕਰੀਬ ਲੋਕਾਂ ਨੂੰ ਫ਼ਾਇਦਾ ਜ਼ਰੂਰ ਮਿਲੇਗਾ। ਕਿਉਂਕਿ ਬਾਹਰ ਟੈਸਟ ਕਰਵਾਉਣ ਲੋਕ ਜਾਂਦੇ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਪੰਦਰਾਂ ਤੋਂ ਲੈ ਕੇ ਅਠਾਰਾਂ ਸਾਲ ਦੇ ਬੱਚਿਆਂ ਦੇ ਵੈਕਸੀਨ ਦੀ ਸ਼ੁਰੂਆਤ ਵੀ ਕੀਤੀ ਗਈ ਹੈ।