ਆਸ਼ਾ ਵਰਕਰਾਂ ਨੇ ਮੀਟਿੰਗ ਤੋਂ ਬਾਅਦ ਸਿਵਲ ਸਰਜਨ ਨੂੰ ਸੌਪਿਆ ਮੰਗ ਪੱਤਰ - Asha workers to the Civil Surgeon
🎬 Watch Now: Feature Video
ਫ਼ਤਿਹਗੜ੍ਹ ਸਾਹਿਬ: ਆਸ਼ਾ ਵਰਕਰ ਐਂਡ ਫੈਸਲੀਟੇਟਰ ਯੂਨੀਅਨ ਦੇ ਆਸ਼ਾ ਵਰਕਰਾਂ ਨੇ ਮੀਟਿੰਗ ਕੀਤੀ। ਇਸ ਮੌਕੇ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਇੱਕ ਯਾਦ ਪੱਤਰ ਫ਼ਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਬਲਜੀਤ ਕੌਰ ਨੂੰ ਸੌਂਪਿਆ ਗਿਆ। ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਪੀਐਚਸੀ ਨੰਦਪੁਰ ਕਲੌੜ ਅਧੀਨ ਪੈਂਦੇ ਵਰਕਰਾਂ ਨੂੰ ਕੋਵਿਡ ਭੱਤਾ, ਵਰਦੀ ਭੱਤਾ, ਸੀਐਚਓ ਵਾਲੇ ਇੰਸੈਂਟਿਵ ਨਹੀਂ ਮਿਲ ਰਹੇ। ਇਸ ਸਬੰਧੀ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਯੂਨੀਅਨ ਦੇ ਵੱਲੋਂ ਕਈ ਵਾਰ ਮੰਗ ਕੀਤੀ ਗਈ ਹੈ, ਪਰ ਉਨ੍ਹਾਂ ਮੰਗਾਂ ਵੱਲ ਧਿਆਨ ਨਹੀ ਦਿੱਤਾ ਗਿਆ। ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਸ਼ਾ ਵਰਕਰਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।