ਚੰਡੀਗੜ੍ਹ ਦੀ ਸਬਜ਼ੀ ਮੰਡੀ ਨੂੰ ਸੈਕਟਰ-17 ਦੇ ਬੱਸ ਅੱਡੇ 'ਚ ਕੀਤਾ ਗਿਆ ਤਬਦੀਲ - ਬਾਪੂਧਾਮ ਕਲੋਨੀ
🎬 Watch Now: Feature Video
ਚੰਡੀਗੜ੍ਹ: ਸ਼ਹਿਰ ਵਿੱਚ ਵਧੇ ਕੋਰੋਨਾ ਵਾਇਰਸ ਦੇ ਮਾਮਲਿਆਂ ਕਰਕੇ ਸੈਕਟਰ-26 ਦੀ ਸਬਜ਼ੀ ਮੰਡੀ ਨੂੰ ਸੈਕਟਰ-17 ਦੇ ਬੱਸ ਅੱਡੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੇ ਇਸ ਫੈਸਲੇ ਦੇ ਆੜਤੀਆਂ ਅਤੇ ਫੇਰੀ ਵਾਲਿਆਂ ਨੇ ਸਵਾਗਤ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਸ਼ਹਿਰ ਵਿੱਚ ਸਭ ਤੋਂ ਵੱਧ ਮਾਮਲੇ ਸੈਕਟਰ-26 ਦੀ ਸਬਜ਼ੀ ਮੰਡੀ ਦੇ ਨਾਲ ਲੱਗਦੀ ਬਾਪੂਧਾਮ ਕਲੋਨੀ ਵਿੱਚੋਂ ਆਏ ਸਨ, ਜਿਸ ਕਾਰਨ ਹੀ ਪ੍ਰਸ਼ਾਸਨ ਮੰਡੀ ਨੂੰ ਬਦਲਣ ਦਾ ਫੈਸਲਾ ਲਿਆ ਹੈ।