ਮਹਿਲਪੁਰ ਚੰਡੀਗੜ੍ਹ ਰੋਡ ’ਤੇ ਬੱਸ ਤੇ ਕੈਂਟਰ ਦੀ ਹੋਈ ਭਿਆਨਕ ਟੱਕਰ, 2 ਦੀ ਮੌਤ - ਬੱਸ ਚਾਲਕ ਅਤੇ ਕੰਡਕਟਰ ਦੀ ਮੌਕੇ ’ਤੇ ਹੀ ਮੌਤ
🎬 Watch Now: Feature Video
ਹੁਸ਼ਿਆਰਪੁਰ: ਜ਼ਿਲ੍ਹੇ ’ਚ ਮਹਿਲਪੁਰ ਚੰਡੀਗੜ੍ਹ ਰੋਡ ’ਤੇ ਪਿੰਡ ਟੂਟੋਮਜਾਰਾ ਵਿਖੇ ਕੈਂਟਰ ਅਤੇ ਬੱਸ ਦੀ ਆਪਸ ’ਚ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰਿਆ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਬੱਸ ਚਾਲਕ ਅਤੇ ਕੰਡਕਟਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਬਸ ਦਿੱਲੀ ਤੋਂ ਹੁਸ਼ਿਆਰਪੁਰ ਆ ਰਹੀ ਸੀ ਕਿ ਉਹ ਰਸਤੇ ’ਚ ਖਰਾਬ ਖੜੇ ਕੈਂਟਰ ਜੋ ਕਿ ਲੱਕੜੀ ਦੇ ਫੱਟਿਆ ਨਾਲ ਭਰਿਆ ਹੋਇਆ ਸੀ ਦੇ ਵਿੱਚ ਜਾ ਵੱਜੀ। ਦੋਹਾ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਚਾਰ ਹੋਰ ਸਵਾਰੀਆਂ ਮਾਮੂਲੀ ਜਖਮੀ ਹੋ ਗਈਆਂ। ਪੁਲਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।