ਬੈਕਾਂ ਦੇ ਨਿੱਜੀਕਰਨ ਖਿਲਾਫ ਬੈਂਕ ਕਰਮਚਾਰੀਆਂ ਦਾ ਪ੍ਰਦਰਸ਼ਨ - ਕਰਮਚਾਰੀਆਂ ਵੱਲੋਂ ਪ੍ਰਦਰਸ਼ਨ
🎬 Watch Now: Feature Video
ਫਿਰੋਜ਼ਪੁਰ: ਯੂਐਫਬੀਯੂ (UFBU) ਦੇ ਸੱਦੇ ਹੇਠ ਦੇਸ਼ ਵਿਆਪੀ 2 ਦਿਨੀਂ ਹੜਤਾਲ ਦੇ ਪਹਿਲੇ ਦਿਨ ਫਿਰੋਜ਼ਪੁਰ ਜਿਲ੍ਹੇ ਦੇ ਸਮੂਹ ਸਰਕਾਰੀ ਬੈੰਕ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ UFBU ਵੱਲੋਂ ਇਸ ਹੜਤਾਲ ਦਾ ਸੱਦਾ ਕੇਂਦਰੀ ਸਰਕਾਰ ਵੱਲੋਂ ਪਾਰਲੀਮੈਂਟ ਦੇ ਚਾਲੂ ਸੈਸ਼ਨ ਵਿੱਚ ਪੇਸ਼ ਬੈਂਕਿੰਗ ਰੈਗੁਲੇਸ਼ਨ ਐਕਟ ਸੋਧ ਬਿੱਲ ਦੇ ਵਿਰੋਧ ਵਿੱਚ ਦਿੱਤਾ ਗਿਆ ਹੈ। ਇਸ ਬਿੱਲ ਦੇ ਪਾਸ ਹੋ ਜਾਣ ਨਾਲ ਸਰਕਾਰੀ ਬੈਂਕਾਂ ਦੇ ਪ੍ਰਾਈਵੇਟਾਈਜੇਸ਼ਨ ਕਰਨ ਦਾ ਰਸਤਾ ਖੁੱਲ੍ਹ ਜਾਵੇਗਾ। ਕੇਂਦਰ ਦੀ ਮੋਦੀ ਸਰਕਾਰ ਇਸ ਕਦਮ ਨਾਲਆਮ ਜਨਤਾ ਨੂੰ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਧਕੇਲ ਰਹੀ ਹੈ। ਜਿਸਦਾ ਉਹ ਵਿਰੋਧ ਕਰ ਰਹੇ ਹਨ।