ਅੰਮ੍ਰਿਤਸਰ ਦੇ ਬਾਜ਼ਾਰਾਂ 'ਚ 55 ਦਿਨਾਂ ਬਾਅਦ ਲੱਗੀਆਂ ਰੌਣਕਾਂ, ਦੁਕਾਨਦਾਰਾਂ ਨੇ ਜਤਾਈ ਖ਼ੁਸ਼ੀ - Amritsar news
🎬 Watch Now: Feature Video
ਅੰਮ੍ਰਿਤਸਰ: ਗੁਰੂ ਨਗਰੀ ਦੇ ਬਜ਼ਾਰਾਂ ਵਿੱਚ 55 ਦਿਨਾਂ ਤੋਂ ਬਾਅਦ ਰੌਣਕਾਂ ਵੇਖਣ ਨੂੰ ਮਿਲੀਆਂ। ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹੁਕਮਾਂ ਅਨੁਸਾਰ 3 ਕੈਟਾਗਰੀ 'ਚ ਵੰਡੀਆਂ ਗਈਆਂ ਦੁਕਾਨਾਂ ਹਫ਼ਤੇ 'ਚ 2 ਦਿਨ ਹੀ ਖੁੱਲ੍ਹਣਗੀਆਂ, ਜਿਸ ਦਾ ਸਮਾਂ ਸਵੇਰ 10.30 ਤੋਂ ਸ਼ਾਮ 3 ਵਜੇ ਤੱਕ ਹੋਵੇਗਾ। ਇਸ ਤਹਿਤ ਪਹਿਲੇ ਕੈਟਾਗਰੀ ਦੀਆਂ ਦੁਕਾਨਾਂ ਖੁਲ੍ਹੀਆਂ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਨਾਉਸਮੈਂਟ ਕਰਕੇ ਦੁਕਾਨਦਾਰਾਂ ਨੂੰ ਹੁਕਮਾਂ ਪ੍ਰਤੀ ਜਾਗਰੂਕਤਾ ਕੀਤਾ ਗਿਆ। ਇਸ ਮੌਕੇ ਦੁਕਾਨਦਾਰਾਂ ਨੇ ਖ਼ੁਸ਼ੀ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਦੁਕਾਨਾਂ ਖੋਲ੍ਹ ਕੇ ਸਫ਼ਾਈ ਕੀਤੀ ਹੈ। ਇਸ ਦੇ ਨਾਲ ਹੀ ਕਿਹਾ ਕਿ ਉਹ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨਗੇ। ਇਸ ਤੋਂ ਇਲਾਵਾ ਉਹ ਉੱਮੀਦ ਜਤਾ ਰਹੇ ਹਨ ਕਿ ਇਸ ਕਾਰੋਬਾਰ ਨਾਲ ਉਨ੍ਹਾਂ ਨੂੰ ਸਫ਼ਲਤਾ ਮਿਲੇਗੀ। ਉੱਥੇ ਹੀ ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਨੂੰ ਜੋਨ ਦੇ ਆਧਾਰ 'ਤੇ ਵੰਡਿਆ ਗਿਆ ਹੈ ਤੇ ਲੋਕਾਂ ਅੱਗੇ ਅਪੀਲ ਕੀਤੀ ਕਿ ਆਪਣੇ ਮੂੰਹ ਮਾਸਕ ਨਾਲ ਢੱਕ ਕੇ ਰੱਖਣ ਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨ ਤੇ ਦੁਕਾਨ ਤੇ ਭੀੜ ਇਕੱਠੀ ਨਾ ਕਰਨ।